ਨਵੀਂ ਦਿੱਲੀ, 16 ਜੂਨ ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਮੌਨਸੂਨ ਦੇ ਰਾਜਸਥਾਨ, ਗੁਜਰਾਤ ਦੇ ਕਈ ਹਿੱਸਿਆਂ, ਪੰਜਾਬ, ਹਰਿਆਣਾ ਅਤੇ ਦਿੱਲੀ ਤੱਕ ਪੁੱਜਣ ਲਈ ਵਾਯੂਮੰਡਲ ਦੇ ਹਾਲਾਤ ਢੁਕਵੇਂ ਨਹੀਂ ਹਨ। ਵਿਭਾਗ ਨੇ ਕਿਹਾ ਕਿ ਇਸ ਵਿਚ ਕਿਹਾ ਗਿਆ ਹੈ ਕਿ ਪੂਰਬੀ ਉੱਤਰ ਪ੍ਰਦੇਸ਼ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਚੱਕਰਵਾਤੀ ਹੈ ਅਤੇ ਦੂਜਾ ਪੱਛਮੀ ਗੜਬੜੀ ਹੈ। ਇਸ ਲਈ ਇਹ ਹਾਲਾਤ ਮੌਨਸੂਨ ਦੇ ਅੱਗੇ ਵਧਣ ਲਈ ਢੁਕਵੇਂ ਨਹੀਂ ਹਨ।