ਐਸਟਰਾਜ਼ੈਨੇਕਾ-ਆਕਸਫੋਰਡ ਵੈਕਸੀਨ ਸੁਰੱਖਿਅਤ ਤੇ ਅਸਰਦਾਰ: ਸੀਰਮ ਇੰਸਟੀਚਿਊਟ

ਐਸਟਰਾਜ਼ੈਨੇਕਾ-ਆਕਸਫੋਰਡ ਵੈਕਸੀਨ ਸੁਰੱਖਿਅਤ ਤੇ ਅਸਰਦਾਰ: ਸੀਰਮ ਇੰਸਟੀਚਿਊਟ

ਨਵੀਂ ਦਿੱਲੀ, 26 ਨਵੰਬਰ

ਭਾਰਤ ਦੇ ਸੀਰਮ ਇੰਸਟੀਚਿਊਟ (ਐੱਸਆਈਆਈ) ਨੇ ਅੱਜ ਕਿਹਾ ਕਿ ਐਸਟਰਜ਼ੈਨੇਕਾ ਤੇ ਆਕਸਫੋਰਡ ਯੂਨੀਵਰਸਿਟੀ ਵੱਲੋਂ ਮਿਲ ਕੇ ਵਿਕਸਤ ਕੀਤੀ ਜਾ ਰਹੀ ਕਰੋਨਾ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਤੇ ਅਸਰਦਾਰ ਹੈ। ਇੰਸਟੀਚਿਊਟ ਨੇ ਕਿਹਾ ਕਿ ਭਾਰਤ ਵਿੱਚ ਵੈਕਸੀਨ ਦੇ ਟਰਾਇਲਾਂ ਮੌਕੇ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ। ਸੀਰਮ ਇੰਸਟੀਚਿਊਟ ਦਾ ਇਹ ਬਿਆਨ ਅਜਿਹੇ ਮੌਕੇ ਆਇਆ ਹੈ ਜਦੋਂ ਐਸਟਰਾਜ਼ੈਨੇਕਾ ਤੇ ਆਕਸਫੋਰਡ ਯੂਨੀਵਰਸਿਟੀ ਨੇ ਮੈਨੂਫੈਕਚਰਿੰਗ ਗ਼ਲਤੀ ਨੂੰ ਮੰਨਿਆ ਹੈ, ਜਿਸ ਤੋਂ ਅਜ਼ਮਾਇਸ਼ ਅਧੀਨ ਇਸ ਵੈਕਸੀਨ ਦੇ ਸ਼ੁਰੂਆਤੀ ਨਤੀਜਿਆਂ ਬਾਰੇ ਸਵਾਲ ਉੱਠਣ ਲੱਗੇ ਹਨ। ਐੱਸਆਈਆਈ ਨੇ ਇਕ ਬਿਆਨ ਵਿੱਚ ਕਿਹਾ, ‘ਐਸਟਰਾਜ਼ੈਨੇਕਾ-ਆਕਸਫੋਰਡ ਵੈਕਸੀਨ ਸੁਰੱਖਿਅਤ ਤੇ ਅਸਰਦਾਰ ਹੈ। ਵੈਕਸੀਨ ਦਾ ਘੱਟੋ-ਘੱਟ ਕਾਰਗਰਤਾ ਨਤੀਜਾ 60 ਤੋਂ 70 ਫੀਸਦ ਹੈ, ਜੋ ਇਸ ਨੂੰ ਵਾਇਰਸ ਖ਼ਿਲਾਫ਼ ਵਿਹਾਰਕ ਵੈਕਸੀਨ ਬਣਾਉਂਦਾ ਹੈ।’ -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All