ਅਸਾਮ ਪੁਲੀਸ ਵੱਲੋਂ ਮਿਜ਼ੋਰਮ ਦਾ ਸੰਸਦ ਮੈਂਬਰ ਤਲਬ

ਅਸਾਮ ਪੁਲੀਸ ਵੱਲੋਂ ਮਿਜ਼ੋਰਮ ਦਾ ਸੰਸਦ ਮੈਂਬਰ ਤਲਬ

ਨਵੀਂ ਦਿੱਲੀ, 30 ਜੁਲਾਈ

ਅਸਾਮ ਪੁਲੀਸ ਨੇ ਮਿਜ਼ੋਰਮ ਦੇ ਇਕੋ-ਇਕ ਰਾਜ ਸਭਾ ਮੈਂਬਰ ਕੇ. ਵਨਲਾਲਵੇਨਾ ਨੂੰ ‘ਧਮਕਾਉਣ ਵਾਲੀ ਬਿਆਨਬਾਜ਼ੀ’ ਕਰਨ ’ਤੇ ਪਹਿਲੀ ਅਗਸਤ ਨੂੰ ਤਲਬ ਕੀਤਾ ਹੈ। ਪੁਲੀਸ ਨੇ ਸੰਸਦ ਮੈਂਬਰ ਦੀ ਦਿੱਲੀ ਸਥਿਤ ਰਿਹਾਇਸ਼ ’ਤੇ ਨੋਟਿਸ ਚਿਪਕਾ ਦਿੱਤਾ ਹੈ। ਪੁਲੀਸ ਨੇ ਕਿਹਾ ਹੈ ਕਿ ਇਸ ਬਿਆਨਬਾਜ਼ੀ ਲਈ ਵਨਲਾਲਵੇਨਾ ਖ਼ਿਲਾਫ਼ ‘ਕਾਨੂੰਨੀ ਕਾਰਵਾਈ’ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਸੰਸਦ ਮੈਂਬਰ ਨੇ ਅਸਾਮ-ਮਿਜ਼ੋਰਮ ਵਿਵਾਦ ਬਾਰੇ ਟਿੱਪਣੀਆਂ ਕੀਤੀਆਂ ਸਨ। ਸਰਕਾਰੀ ਸੂਤਰਾਂ ਮੁਤਾਬਕ ਅਸਾਮ ਪੁਲੀਸ ਮਿਜ਼ੋਰਮ ਵਿਚ ਵੀ ਉਨ੍ਹਾਂ ਦੇ ਘਰ ਗਈ ਸੀ, ਪਰ ਉਹ ਉੱਥੇ ਨਹੀਂ ਮਿਲੇ। ਸੀਆਈਡੀ ਦੀ ਇਕ ਟੀਮ ਸੰਸਦ ਮੈਂਬਰ ਨੂੰ ਭਾਲਦੀ ਦਿੱਲੀ ਆਈ ਸੀ ਤੇ ਰਾਜ ਸਭਾ ਮੈਂਬਰ ਦੇ ਘਰ ਉਤੇ ਨੋਟਿਸ ਚਿਪਕਾ ਦਿੱਤਾ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਸ਼ਹਿਰ

View All