DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Assam cabinet ਦਾ ਵਾਧਾ; 12 MLAs ਨੇ ਹਲਫ਼ ਲਿਆ

ਭਾਜਪਾ ਵਿਧਾਇਕ ਰਨੋਜ ਪੇਗੂ, ਅਸ਼ੋਲ ਸਿੰਘਲ, ਬਿਸਵਾਜੀਤ ਦੈਮਰੀ ਅਤੇ ਏ ਜੀ ਪੀ ਦੇ ਕੇਸ਼ਵ ਮਹੰਤਾ ਸਣੇ 12 ਵਿਧਾਇਕਾਂ ਨੇ ਅੱਜ ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਦੇ ਕੈਬਨਿਟ ਵਿਸਤਾਰ ਦੌਰਾਨ ਹਲਫ਼ ਲਿਆ। ਇਸ ਤਰ੍ਹਾਂ ਕੈਬਨਿਟ ਮੰਤਰੀਆਂ ਦੀ ਗਿਣਤੀ ਹੁਣ...

  • fb
  • twitter
  • whatsapp
  • whatsapp
featured-img featured-img
ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਮਗਰੋਂ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਦਾ ਆਸ਼ੀਰਵਾਦ ਲੈਂਦੇ ਹੋਏ ਪਿਊਸ਼ ਹਜ਼ਾਰਿਕਾ। -ਫੋਟੋ: ਪੀਟੀਆਈ
Advertisement

ਭਾਜਪਾ ਵਿਧਾਇਕ ਰਨੋਜ ਪੇਗੂ, ਅਸ਼ੋਲ ਸਿੰਘਲ, ਬਿਸਵਾਜੀਤ ਦੈਮਰੀ ਅਤੇ ਏ ਜੀ ਪੀ ਦੇ ਕੇਸ਼ਵ ਮਹੰਤਾ ਸਣੇ 12 ਵਿਧਾਇਕਾਂ ਨੇ ਅੱਜ ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਦੇ ਕੈਬਨਿਟ ਵਿਸਤਾਰ ਦੌਰਾਨ ਹਲਫ਼ ਲਿਆ। ਇਸ ਤਰ੍ਹਾਂ ਕੈਬਨਿਟ ਮੰਤਰੀਆਂ ਦੀ ਗਿਣਤੀ ਹੁਣ 17 ਹੋ ਗਈ ਹੈ। ਰਾਜਪਾਲ ਲਕਸ਼ਮਣ ਪ੍ਰਸਾਦ ਅਚਾਰੀਆ ਨੇ ਇਥੇ ਜਯੋਤੀ ਬਿਸ਼ਨੂੰ ਕੌਮਾਂਤਰੀ ਕਲਾ ਮੰਦਿਰ ਵਿੱਚ ਸਮਾਗਮ ਦੌਰਾਨ ਨਵੇਂ ਮੰਤਰੀਆਂ ਨੂੰ ਅਹੁਦੇ ਅਤੇ ਰਾਜ਼ਦਾਰੀ ਦੀ ਸਹੁੰ ਚੁਕਾਈ।

ਇਸ ਮੌਕੇ ਮੁੱਖ ਮੰਤਰੀ, ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਅਤੇ ਪਵਿੱਤਰਾ ਮਾਰਗੇਰਿਟਾ, ਅਸਾਮ ਵਿਧਾਨ ਸਭਾ ਦੇ ਸਪੀਕਰ ਰਣਜੀਤ ਕੁਮਾਰ ਦਾਸ, ਭਾਜਪਾ ਦੇ ਸੂਬਾਈ ਪ੍ਰਧਾਨ ਦਿਲੀਪ ਸੈਕੀਆ ਆਦਿ ਹਾਜ਼ਰ ਸਨ। ਕੈਬਨਿਟ ਦੇ ਨਵੇਂ ਚਿਹਰਿਆਂ ਵਿੱਚ ਭਾਜਪਾ ਦੇ ਅਸ਼ਿਵਨੀ ਰੇਅ ਸਰਕਾਰ, ਨੰਦਿਨੀ ਦੇਵੀ ਅਤੇ ਸੁਸ਼ਾਂਤ ਬੋਰਗੋਹੇਨ ਸ਼ਾਮਲ ਹਨ।

Advertisement

ਏ ਜੀ ਪੀ ਦੇ ਮਹੰਤ ਜੋ ਹਿਮੰਤਾ ਬਿਸਵਾ ਸਰਮਾ ਦੀ ਪਿਛਲੀ ਕੈਬਨਿਟ ਵੀ ਸਨ ਨੂੰ ਨਵੀਂ ਕੈਬਨਿਟ ਵਿੱਚ ਸ਼ਾਮਲ ਕੀਤਾ ਗਿਆ ਹੈ। ਹਲਫ਼ ਲੈਣ ਵਾਲੇ ਵਿਧਾਇਕ ਬਿਮਲ ਬੋਰਾ, ਜਯੰਤ ਮੱਲਾਬਰੂਆ, ਕੌਸ਼ਿਕ ਰਾਇ, ਕ੍ਰਿਸ਼ਨੇਂਦੂ ਪਾਲ ਅਤੇ ਪਿਊਸ਼ ਹਜ਼ਾਰਿਕਾ ਵੀ ਪਿਛਲੀ ਹਿਮੰਤਾ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਹਨ।

Advertisement

Advertisement
×