ਅਸਾਮ ਤੇ ਬੰਗਾਲ ਚੋਣਾਂ ‘ਚੋਰੀ’ ਹੋਈਆਂ: Rahul Gandhi
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਅਸਾਮ ਅਤੇ ਪੱਛਮੀ ਬੰਗਾਲ ਚੋਣਾਂ ‘ਚੋਰੀ’ ਕੀਤੇ ਜਾਣ ਦੇ ਸਪੱਸ਼ਟ ਮਾਮਲੇ ਹਨ, ਜੋ ਕਿ ਭਾਜਪਾ ਨੇ ਚੋਣ ਕਮਿਸ਼ਨ ਦੇ ਸਹਿਯੋਗ ਨਾਲ ਕੀਤੀ ਹੈ। ਸ੍ਰੀ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ...
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਅਸਾਮ ਅਤੇ ਪੱਛਮੀ ਬੰਗਾਲ ਚੋਣਾਂ ‘ਚੋਰੀ’ ਕੀਤੇ ਜਾਣ ਦੇ ਸਪੱਸ਼ਟ ਮਾਮਲੇ ਹਨ, ਜੋ ਕਿ ਭਾਜਪਾ ਨੇ ਚੋਣ ਕਮਿਸ਼ਨ ਦੇ ਸਹਿਯੋਗ ਨਾਲ ਕੀਤੀ ਹੈ।
ਸ੍ਰੀ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨਾਲ ਸਹਿਮਤ ਹੈ ਕਿ ਪੱਛਮੀ ਬੰਗਾਲ ਵਿੱਚ 100 ਤੋਂ ਵੱਧ ਸੀਟਾਂ ਚੋਰੀ ਕੀਤੀਆਂ ਗਈਆਂ ਹਨ। ਉਨ੍ਹਾਂ ਐਕਸ ’ਤੇ ਕਿਹਾ, ‘‘ਅਸੀਂ ਇਹ ਖੇਡ ਪਹਿਲਾਂ ਵੀ ਦੇਖ ਚੁੱਕੇ ਹਾਂ: ਮੱਧ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ, ਲੋਕ ਸਭਾ ਚੋਣਾਂ 2024 ਆਦਿ। ਚੋਣ ਚੋਰੀ, ਸੰਸਥਾ ਚੋਰੀ। ਹੁਣ ਹੋਰ ਚਾਰਾ ਹੀ ਕੀ ਹੈ!’’
ਰਾਹੁਲ ਨੇ ਵਿਜੈ ਨੂੰ ਵਧਾਈ ਦਿੱਤੀ
ਨਵੀਂ ਦਿੱਲੀ: ਟੀ ਵੀ ਕੇ ਦੀ ਤਾਮਿਲ ਨਾਡੂ ’ਚ ਜਿੱਤ ’ਤੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪਾਰਟੀ ਮੁਖੀ ਵਿਜੈ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਚੋਣ ਫਤਵਾ ਨੌਜਵਾਨਾਂ ਦੀ ਬੁਲੰਦ ਆਵਾਜ਼ ਨੂੰ ਦਰਸਾਉਂਦਾ ਹੈ ਜਿਸ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਹੈ। ਰਾਹੁਲ ਨੇ ਪਾਰਟੀ ਵਰਕਰਾਂ ਦਾ ਧੰਨਵਾਦ ਕਰਦਿਆਂ ‘ਐਕਸ’ ’ਤੇ ਦੁਹਰਾਇਆ ਕਿ ਕਾਂਗਰਸ ਤਾਮਿਲ ਨਾਡੂ ਅਤੇ ਪੁੱਡੂਚੇਰੀ ਦੇ ਲੋਕਾਂ ਦੀ ਸੇਵਾ ਕਰਨਾ ਜਾਰੀ ਰੱਖੇਗੀ।

