ਕੋਲੰਬੋ, 15 ਸਤੰਬਰ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਅੱਜ ਇਥੇ ਏਸ਼ੀਆ ਕੱਪ ਸੁਪਰ ਫੋਰ ਗੇੜ ਦੇ ਆਪਣੇ ਆਖ਼ਰੀ ਮੈਚ ਵਿੱਚ ਬੰਗਲਾਦੇਸ਼ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਫਾਈਨਲ ਵਿੱਚ ਪਹਿਲਾਂ ਹੀ ਥਾਂ ਪੱਕੀ ਕਰ ਚੁੱਕੀ ਭਾਰਤੀ ਟੀਮ ਨੇ ਇਸ ਮੈਚ ਲਈ ਪੰਜ ਬਦਲਾਅ ਕੀਤੇ ਹਨ। ਤਿਲਕ ਵਰਮਾ ਪਹਿਲੀ ਵਾਰ ਇਕ ਦਿਨਾਂ ਮੈਚ ਖੇਡੇਗਾ, ਜਦਕਿ ਸੂਰਿਆਕੁਮਾਰ ਯਾਦਵ, ਮੁਹੰਮਦ ਸ਼ਮੀ, ਪ੍ਰਸਿਧ ਕ੍ਰਿਸ਼ਨਾ ਅਤੇ ਸ਼ਾਰਦੁਲ ਠਾਕੁਰ ਦੀ ਇਲੈਵਨ ‘ਚ ਵਾਪਸੀ ਹੋਈ ਹੈ। ਵਿਰਾਟ ਕੋਹਲੀ, ਹਾਰਦਿਕ ਪੰਡਯਾ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਨੂੰ ਆਰਾਮ ਦਿੱਤਾ ਗਿਆ ਹੈ।