ਦਿਓਗੜ੍ਹ, 5 ਫਰਵਰੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਝਾਰਖੰਡ ਦੇ ਦਿਓਗੜ੍ਹ ਜ਼ਿਲ੍ਹੇ ਵਿੱਚ ਠਾਕੁਰ ਅਨੁਕੁਲ ਚੰਦਰ ਆਸ਼ਰਮ ਦਾ ਦੌਰਾ ਕੀਤਾ। ਆਸ਼ਰਮ ਦੇ ਅਧਿਕਾਰੀ ਨੇ ਦੱਸਿਆ ਕਿ ਸ਼ਾਹ ਨੇ ਦਿਓਗੜ੍ਹ ਵਿਚਲੇ ਆਸ਼ਰਮ ਵਿੱਚ 20 ਮਿੰਟ ਬਿਤਾਏ। ਸ਼ਾਹ ਨੇ ਟਵੀਟ ਕੀਤਾ,’ਅੱਜ ਦੇਵਘਰ ਵਿੱਚ ਸ੍ਰੀ ਸ੍ਰੀ ਠਾਕੁਰ ਅਨੁਕੁਲ ਚੰਦਰ ਜੀ ਦੇ ਸਤਿਸੰਗ ਆਸ਼ਰਮ ਵਿੱਚ ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਅਨੁਕੁਲ ਚੰਦਰ ਜੀ ਦਾਰਸ਼ਨਿਕ ਹੀ ਨਹੀਂ, ਵੈਦ ਵੀ ਸਨ, ਉਨ੍ਹਾਂ ਦਾ ਜੀਵਨ ਗਰੀਬਾਂ ਦੀ ਭਲਾਈ ਲਈ ਸਮਰਪਿਤ ਸੀ।’ਆਸ਼ਰਮ ਦੇ ਪ੍ਰਬੰਧਕ ਪ੍ਰਸ਼ਾਂਤ ਸਾਹੂ ਨੇ ਦੱਸਿਆ ਕਿ ਗ੍ਰਹਿ ਮੰਤਰੀ ਨੇ ਸ੍ਰੀ ਸ੍ਰੀ ਠਾਕੁਰ ਅਤੇ ਸ੍ਰੀ ਸ੍ਰੀ ਬੋਰੋਮਾ ਤੋਂ ਅਸ਼ੀਰਵਾਦ ਲਿਆ। ਇਸ ਦੌਰਾਨ ਉਨ੍ਹਾਂ ਅਚਾਰਿਆਦੇਵ ਅਰਕਦਯੂਤੀ ਚੱਕਰਵਰਤੀ ਨਾਲ ਵਿਚਾਰ-ਚਰਚਾ ਕੀਤੀ। ਇਸ ਮਗਰੋਂ ਉਹ ਦਿੱਲੀ ਲਈ ਰਵਾਨਾ ਹੋ ਗਏੇ। -ਪੀਟੀਆਈ