ਜੋਧਪੁਰ, 16 ਸਤੰਬਰ
ਆਸਾਰਾਮ ਨੇ ਉਸ ਦੀ ਰਾਹਤ ਸਬੰਧੀ ਅਰਜ਼ੀ ਦੂਜੀ ਵਾਰ ਖਾਰਜ ਹੋਣ ਤੋਂ ਬਾਅਦ ਪੈਰੋਲ ਲਈ ਮੁੜ ਰਾਜਸਥਾਨ ਹਾਈ ਕੋਰਟ ਵਿੱਚ ਪਹੁੰਚ ਕੀਤੀ ਹੈ। ਇਹ ਜਾਣਕਾਰੀ ਅੱਜ ਉਸ ਦੇ ਵਕੀਲ ਨੇ ਦਿੱਤੀ। ਹਾਈ ਕੋਰਟ ਨੇ ਉਸ ਦੀ ਅਰਜ਼ੀ ’ਤੇ ਸ਼ੁੱਕਰਵਾਰ ਨੂੰ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਇਸ ਸਬੰਧੀ ਦੋ ਹਫ਼ਤਿਆਂ ਵਿੱਚ ਜਵਾਬ ਦੇਣ ਲਈ ਕਿਹਾ ਹੈ। ਆਪਣੇ ਆਸ਼ਰਮ ਵਿੱਚ ਇਕ ਨਾਬਾਲਗ ਵਿਦਿਆਰਥਣ ਦਾ ਜਨਿਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ ਆਸਾਰਾਮ ਨੂੰ 25 ਅਪਰੈਲ 2018 ਨੂੰ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਤੋਂ ਉਹ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਉਸ ਦੇ ਵਕੀਲ ਕਾਲੂ ਰਾਮ ਭਾਟੀ ਨੇ ਦੱਸਿਆ ਕਿ ਜ਼ਿਲ੍ਹਾ ਪੈਰੋਲ ਕਮੇਟੀ ਨੇ ਆਸਾਰਾਮ ਦੀ ਪੈਰੋਲ ਦੀ ਅਰਜ਼ੀ ਦੂਜੀ ਵਾਰ ਖਾਰਜ ਕਰ ਦਿੱਤੀ ਹੈ। ਇਹ ਅਰਜ਼ੀ ਇਸ ਆਧਾਰ ’ਤੇ ਖਾਰਜ ਕੀਤੀ ਗਈ ਹੈ ਕਿ ਉਸ ਨੂੰ ਪੈਰੋਲ ’ਤੇ ਰਿਹਾਅ ਕਰਨ ਨਾਲ ਕਾਨੂੰਨ ਤੇ ਵਿਵਸਥਾ ਦਾ ਮੁੱਦਾ ਖੜ੍ਹਾ ਹੋ ਸਕਦਾ ਹੈ। -ਪੀਟੀਆਈ