DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Arvind Kejriwal ਵੱਲੋਂ Goa ’ਚ ਮੈਗਾ ਰਿਹਾਇਸ਼ੀ ਪ੍ਰਾਜੈਕਟ ਦਾ ਵਿਰੋਧ

ਸੇਵ ਕਾਰਾਪੁਰ ਅੰਦੋਲਨ ਵਿੱਚ ਸ਼ਮੂਲੀਅਤ ਕੀਤੀ; ਟੀ ਸੀ ਪੀ ਐਕਟ ਦੀ ਧਾਰਾ 39ਏ ਰੱਦ ਕਰਨ ਦੀ ਮੰਗ

  • fb
  • twitter
  • whatsapp
  • whatsapp
Advertisement
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਉੱਤਰੀ ਗੋਆ ਵਿੱਚ ਮੈਗਾ ਰਿਹਾਇਸ਼ੀ ਪ੍ਰਾਜੈਕਟ ਖ਼ਿਲਾਫ਼ ਮੁਜ਼ਾਹਰੇ ’ਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਨੇ ਟਾਊਨ ਐਂਡ ਕੰਟਰੀ ਪਲਾਨਿੰਗ (ਟੀ ਸੀ ਪੀ) ਐਕਟ ਦੀ ਧਾਰਾ 39ਏ ਰੱਦ ਕਰਨ ਦੀ ਮੰਗ ਕੀਤੀ। ਆਜ਼ਾਦ ਮੈਦਾਨ ਵਿੱਚ ‘ਸੇਵ ਕਾਰਾਪੁਰ’ ਅੰਦੋਲਨ ਵਿੱਚ ਸ਼ਾਮਲ ਹੁੰਦਿਆਂ ਕੇਜਰੀਵਾਲ ਨੇ ਕਿਹਾ ਕਿ ਕਾਰਾਪੁਰ ਪਿੰਡ ਵਿੱਚ 1800 ਫਲੈਟਾਂ ਦਾ ਮੈਗਾ ਪ੍ਰਾਜੈਕਟ ਬਣਨ ਨਾਲ ਇਲਾਕੇ ਦਾ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ।

ਉਨ੍ਹਾਂ ਦੱਸਿਆ ਕਿ ਇਸ ਪਿੰਡ ਵਿੱਚ ਤਕਰੀਬਨ 2000 ਪਰਿਵਾਰ ਰਹਿੰਦੇ ਹਨ। ਅਜਿਹੇ ’ਚ ਬਾਹਰੋਂ ਆਉਣ ਵਾਲੇ ਹਜ਼ਾਰਾਂ ਲੋਕਾਂ ਦਾ ਬੋਝ ਸਥਾਨਕ ਪਾਣੀ ਦੇ ਸੋਮਿਆਂ ਅਤੇ ਵਾਤਾਵਰਨ ’ਤੇ ਪਵੇਗਾ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਰਵਾਇਤੀ ਪਿੰਡਾਂ ਵਿੱਚ ਵੱਡੀਆਂ ਇਮਾਰਤਾਂ ਉਸਾਰਨ ਨਾਲ ਸਥਾਨਕ ਢਾਂਚਾ ਅਤੇ ਕੁਦਰਤੀ ਸੰਤੁਲਨ ਖ਼ਰਾਬ ਹੋ ਜਾਵੇਗਾ। ਉਨ੍ਹਾਂ ਭਾਜਪਾ ’ਤੇ ਬਿਲਡਰਾਂ ਦੇ ਹੱਕ ਵਿੱਚ ਭੁਗਤਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਲੋਕ 127 ਦਿਨਾਂ ਤੋਂ ਮੁਜ਼ਾਹਰਾ ਕਰ ਰਹੇ ਹਨ ਪਰ ਸਰਕਾਰ ਸੁਣਵਾਈ ਨਹੀਂ ਕਰ ਰਹੀ। ਉਨ੍ਹਾਂ ਗੋਆ ਬਚਾਉਣ ਲਈ ਹੋਰ ਸਿਆਸੀ ਧਿਰਾਂ ਨੂੰ ਭਾਜਪਾ ਖ਼ਿਲਾਫ਼ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ।

Advertisement

Advertisement
Advertisement
×