DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Artificial Intelligence ਦੀ ਵਰਤੋਂ ਲੋਕ ਭਲਾਈ ਲਈ ਹੋਵੇ: ਅਖਿਲੇਸ਼

ਭਾਜਪਾ ਸਰਕਾਰ ’ਤੇ ਨਿਸ਼ਾਨੇ ਸੇਧੇ

  • fb
  • twitter
  • whatsapp
  • whatsapp
featured-img featured-img
Samajwadi Party President Akhilesh Yadav
Advertisement

ਸਮਾਜਵਾਦੀ ਪਾਰਟੀ ਸੁਪਰੀਮੋ ਅਖਿਲੇਸ਼ ਯਾਦਵ ਨੇ ਅੱਜ ਇੱਥੇ ਕਿਹਾ ਕਿ ਮਸਨੂਈ ਬੌਧਿਕਤਾ (ਏ ਆਈ) ਦੀ ਵਰਤੋਂ ਡਾਕਟਰੀ ਇਲਾਜ, ਖੇਤੀਬਾੜੀ ਅਤੇ ਮੌਸਮ ਦੀ ਭਵਿੱਖਬਾਣੀ ਸਣੇ ਸਮਾਜ ਭਲਾਈ ਲਈ ਕੀਤੀ ਜਾਣੀ ਚਾਹੀਦੀ ਹੈ।

ਅਖਿਲੇਸ਼ ਨੇ ਕਿਹਾ, ‘‘ਜੋ ਸਮਾਜ ਵਿੱਚ ਲਿਆਏ ਅੱਛਾਈ, ਉਹ ਹੈ ਏ ਆਈ।’’ ਏ ਆਈ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਸਹੀ ਮੁੱਲ ਦਿਵਾਉਣ ਅਤੇ ਮੌਸਮ ਦੀ ਪੇਸ਼ੀਨਗੋਈ ਕਰ ਕੇ ਫ਼ਸਲਾਂ ਦੀ ਰੱਖਿਆ ਕਰਨ ਵਿੱਚ ਮਦਦ ਕਰ ਸਕਦੀ ਹੈ।

Advertisement

ਉਨ੍ਹਾਂ ਕਿਹਾ, ‘‘ਏ ਆਈ ਦੀ ਵਰਤੋਂ ਚੰਗੇ ਕੰਮਾਂ ਲਈ ਹੋਣੀ ਚਾਹੀਦੀ ਹੈ, ਨਾ ਕਿ ਨਾਕਾਰਾਤਮਕ ਸਿਆਸਤ ਲਈ। ਇਸ ਸਮੇਂ ਸੱਤਾ ਵਿੱਚ ਮੌਜੂਦ ਸਾਡਾ ਵਿਰੋਧੀ ਸਰਕਾਰੀ ਪੈਸੇ, ਅਨਾਜ ਅਤੇ ਬਜਟ ਦੀ ਵਰਤੋਂ ਕਰ ਰਿਹਾ ਹੈ, ਏ ਆਈ ਵਰਤ ਕੇ ਸਾਜ਼ਿਸ਼ਾਂ ਰਚ ਰਿਹਾ ਹੈ ਅਤੇ ਵੀਡੀਓ ਬਣਾ ਰਿਹਾ ਹੈ। ਜੇ ਉਹ ਅਜਿਹੇ ਵੀਡੀਓ ਬਣਾਉਣਗੇ ਤਾਂ ਅਸੀਂ ਵੀ ਬਣਾਵਾਂਗੇ। ਅਸੀਂ ਉਨ੍ਹਾਂ ਨਾਲੋਂ ਵੀ ਬਿਹਤਰ ਗੀਤ ਤਿਆਰ ਕਰਾਂਗੇ।’’

Advertisement

ਸਹਾਰਨਪੁਰ ਵਿੱਚ ਜ਼ਿਲ੍ਹਾ ਕੁਲੈਕਟਰੀ ਕੰਪਲੈਕਸ ’ਚ ਮਸਜਿਦ ਨੂੰ ਢਾਹੇ ਜਾਣ ਦਾ ਹਵਾਲਾ ਦਿੰਦਿਆਂ ਅਖਿਲੇਸ਼ ਨੇ ਸਵਾਲ ਕੀਤਾ ਕਿ ਜਦੋਂ ਹਾਈ ਕੋਰਟ ਅਤੇ ਸੁਪਰੀਮ ਕੋਰਟ ਮੌਜੂਦ ਹਨ ਤਾਂ ਉਸ ਢਾਂਚੇ ਨੂੰ 12 ਘੰਟਿਆਂ ਦੇ ਅੰਦਰ ਢਾਹੁਣ ਦੀ ਕੀ ਲੋੜ ਸੀ। ਉਨ੍ਹਾਂ ਦੋਸ਼ ਲਾਇਆ, ‘‘ਇਹ ਇੱਕ ਸੋਚੀ-ਸਮਝੀ ਰਣਨੀਤੀ ਅਤੇ ਸਾਜ਼ਿਸ਼ ਸੀ।’’ ਭਾਜਪਾ ਸਰਕਾਰ ਆਪਣੇ ਅਧਿਕਾਰੀਆਂ ਰਾਹੀਂ ਪੂਰੇ ਸੂਬੇ ਨੂੰ ਫਿਰਕੂ ਰਾਹ ’ਤੇ ਲਿਜਾਣਾ ਚਾਹੁੰਦੀ ਹੈ ਕਿਉਂਕਿ ਉਸ ਕੋਲ ਮਹਿੰਗਾਈ ਦਾ ਕੋਈ ਜਵਾਬ ਨਹੀਂ ਹੈ ਅਤੇ ਨਾ ਹੀ ਰੁਜ਼ਗਾਰ ਦੇਣ ਦੀ ਕੋਈ ਯੋਜਨਾ ਹੈ।

ਅਖਿਲੇਸ਼ ਨੇ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਕਿਹਾ, ‘‘ਇਹ ਸਰਕਾਰ ਇੰਨੀ ਦੀਵਾਲੀਆ ਹੈ ਕਿ ਆਪਣੇ ਲੋਕਾਂ ਨੂੰ ਫਾਇਦਾ ਪਹੁੰਚਾਉਣ ਲਈ ਜਾਇਦਾਦਾਂ ਵੇਚ ਰਹੀ ਹੈ। ਕੋਈ ਵੱਡੀਆਂ ਜਾਇਦਾਦਾਂ ਵੇਚ ਰਿਹਾ ਹੈ, ਜਦੋਂ ਕਿ ਛੋਟੇ ਲੋਕ ਛੋਟੀਆਂ ਚੀਜ਼ਾਂ ਵੇਚ ਰਹੇ ਹਨ। ਕੁਝ ਦਿੱਲੀ ਤੋਂ ਵੇਚ ਰਹੇ ਹਨ, ਕੁਝ ਲਖਨਊ ਤੋਂ। ਹੁਣ ਜਨਤਾ ਇਨ੍ਹਾਂ ਵੇਚਣ ਵਾਲਿਆਂ ਦਾ ਇਲਾਜ ਕਰਨ ਜਾ ਰਹੀ ਹੈ।’’

Advertisement
×