DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਗ੍ਰਿਫ਼ਤਾਰ ਕਰਨ ਜਾਂ ਮੌਤ ਮਿਲੇ, ਵਤਨ ਵਾਪਸ ਜਾਵਾਂਗੇ: sheikh hasina

ਸਾਬਕਾ ਪ੍ਰਧਾਨ ਮੰਤਰੀ ਦਾ ਇੰਟਰਵਿੳੂ ਦੌਰਾਨ ਦਾਅਵਾ

  • fb
  • twitter
  • whatsapp
  • whatsapp
Advertisement

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਐਲਾਨ ਕੀਤਾ ਹੈ ਕਿ ਉਹ ਤੇ ਉਨ੍ਹਾਂ ਦੀ ਪਾਰਟੀ ਅਵਾਮੀ ਲੀਗ ਦੇ ਕੁਝ ਜਲਾਵਤਨ ਆਗੂ ਸਵੈ-ਇੱਛਾ ਨਾਲ ਦਸੰਬਰ ਤੱਕ ਦੇਸ਼ ਵਾਪਸੀ ਕਰ ਸਕਦੇ ਹਨ, ਫਿਰ ਭਾਵੇਂ ਉਥੇ ਉਨ੍ਹਾਂ ਨੂੰ ਗ੍ਰਿਫ਼ਤਾਰੀ ਜਾਂ ਮੌਤ ਦੀ ਸਜ਼ਾ ਦਾ ਸਾਹਮਣਾ ਹੀ ਕਿਉਂ ਨਾ ਕਰਨਾ ਪਏ।

ਖ਼ਬਰ ਏਜੰਸੀ ਰਾਇਟਰਜ਼ ਨੂੰ ਦਿੱਤੇ ਇੰਟਰਵਿਊ ਦੌਰਾਨ 78 ਸਾਲਾ ਆਗੂ ਨੇ ਕਿਹਾ ਕਿ ਉਹ ਦੇਸ਼ ਵਾਪਸੀ ਮੌਕੇ ਅਦਾਲਤਾਂ ਵਿੱਚ ਆਤਮ-ਸਮਰਪਣ ਕੀਤੇ ਜਾਣ ਦੀ ਯੋਜਨਾ ਬਣਾ ਰਹੇ ਹਨ। ਅਗਸਤ 2024 ਵਿੱਚ ਵਿਦਿਆਰਥੀਆਂ ਦੀ ਅਗਵਾਈ ਵਾਲੇ ਪ੍ਰਦਰਸ਼ਨਾਂ ਕਰ ਕੇ ਹਸੀਨਾ ਸਰਕਾਰ ਨੂੰ ਸੱਤਾ ਤੋਂ ਲਾਂਭੇ ਹੋਣਾ ਪਿਆ ਸੀ ਤੇ ਹਸੀਨਾ ਖ਼ੁਦ ਭਾਰਤ ਆ ਗਈ ਸੀ। ਹਸੀਨਾ ਨੇ ਸਪਸ਼ਟ ਕੀਤਾ ਕਿ ਘਰ ਵਾਪਸੀ ਨੂੰ ਲੈ ਕੇ ਅਜੇ ਤੱਕ ਉਨ੍ਹਾਂ ਦੀ ਢਾਕਾ ਵਿੱਚ ਮੌਜੂਦਾ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ।

Advertisement

ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ, ‘‘ਮੇਰੀ ਵਾਪਸੀ ਉੱਤੇ ਉਹ ਮੈਨੂੰ ਗ੍ਰਿਫ਼ਤਾਰ ਵੀ ਕਰ ਸਕਦੇ ਹਨ ਤੇ ਮੈਨੂੰ ਮਾਰ ਵੀ ਸਕਦੇ ਹਨ, ਫਿਰ ਵੀ ਮੈਨੂੰ ਜਾਣਾ ਪਏਗਾ।’’ ਦੇਸ਼ ਵਿੱਚ ਆਪਣੇ ਸਿਆਸੀ ਹਮਾਇਤੀਆਂ ਦੇੇ ਮੌਜੂਦਾ ਹਾਲਾਤ ’ਤੇ ਡੂੰਘਾ ਫਿਕਰ ਜਤਾਉਂਦਿਆਂ ਹਸੀਨਾ ਨੇ ਆਪਣੀ ਸਰਜ਼ਮੀਨ ਉੱਤੇ ਨਤੀਜਿਆਂ ਦਾ ਸਾਹਮਣਾ ਕਰਨ ਦੇ ਆਪਣੇ ਦ੍ਰਿੜ ਇਰਾਦੇ ’ਤੇ ਜ਼ੋਰ ਦਿੱਤਾ।

Advertisement

ਹਸੀਨਾ ਨੇ ਕਿਹਾ, ‘‘ਮੇਰੇ ਪਾਰਟੀ ਆਗੂ ਤੇ ਵਰਕਰਾਂ ਨੂੰ ਬਹੁਤ ਜ਼ਿਆਦਾ ਦਬਾਇਆ ਜਾ ਰਿਹਾ ਹੈ। ਜੇ ਮੌਤ ਆਉਂਦੀ ਹੈ ਤਾਂ ਮੈਂ ਚਾਹੁੰਦੀ ਹਾਂ ਕਿ ਇਹ ਆਪਣੀ ਸਰਜ਼ਮੀਨ ’ਤੇ ਆਏ, ਜਿੱਥੇ ਮੇਰੇ ਮਾਪੇ ਦਫ਼ਨ ਹਨ ਤੇ ਜਿੱਥੇ ਉਨ੍ਹਾਂ ਦਾ ਖੂਨ ਡੁੱਲ੍ਹਾ ਹੈ।’’ ਹਸੀਨਾ ਨੇ ਇਹ ਅਹਿਮ ਫੈਸਲਾ ਅਜਿਹੇ ਮੌਕੇ ਕੀਤਾ ਹੈ ਜਦੋਂ ਬੰਗਲਾਦੇਸ਼ ਦੀ ਕੌਮਾਂਤਰੀ ਅਪਰਾਧ ਟ੍ਰਿਬਿਊਨਲ ਨੇ ਮਨੁੱਖਤਾ ਖਿਲਾਫ਼ ਅਪਰਾਧਾਂ ਲਈ ਦੋਸ਼ੀ ਠਹਿਰਾਉਂਦਿਆਂ ਹਸੀਨਾ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਹੀ ਨਹੀਂ, ਨਿਆਂਇਕ ਸੰਸਥਾ ਨੇ ਸਰਕਾਰ ਨੂੰ ਸ਼ੇਖ ਹਸੀਨਾ ਤੇ ਸਾਬਕਾ ਗ੍ਰਹਿ ਮੰਤਰੀ ਅਸਦੂਜ਼ਮਾਂ ਖ਼ਾਨ ਕਾਮਲ ਦੀਆਂ ਜਾਇਦਾਦਾਂ ਜ਼ਬਤ ਕਰਨ ਦੇ ਵੀ ਹੁਕਮ ਦਿੱਤੇ ਹਨ। ਟ੍ਰਿਬਿਊਨਲ ਨੇ ਸਾਬਕਾ ਆਈ ਜੀ ਪੀ ਚੌਧਰੀ ਅਬਦੁੱਲਾ ਅਲ-ਮਾਮੂਨ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਹੈ।

Advertisement
×