DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਨਫ਼ਰਤੀ ਭਾਸ਼ਣ ਦੇ ਮਾਮਲੇ ਵਿੱਚ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ

ਗ੍ਰਿਫ਼ਤਾਰੀ ਵਾਰੰਟ ਦੀ ਪਾਲਣਾ ਰਿਪੋਰਟ 28 ਅਗਸਤ ਨੂੰ ਪੇਸ਼ ਕਰਨ ਦੇ ਹੁਕਮ

  • fb
  • twitter
  • whatsapp
  • whatsapp
Advertisement

ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਵੱਲੋਂ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮਾਂ ਦੀ ਪਾਲਣਾ ਨਾ ਕਰਨ 'ਤੇ ਉਨ੍ਹਾਂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਦੇ ਹੁਕਮ ਦਿੱਤੇ ਹਨ।

ਕ੍ਰਿਸ਼ਨਾਨਗਰ ਅਦਾਲਤ ਨੇ ਇਹ ਵੀ ਹੁਕਮ ਦਿੱਤਾ ਕਿ ਮੋਇਤਰਾ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਦੀ ਪਾਲਣਾ ਰਿਪੋਰਟ 28 ਅਗਸਤ ਨੂੰ ਉਸ ਦੇ ਸਾਹਮਣੇ ਪੇਸ਼ ਕੀਤੀ ਜਾਵੇ।

Advertisement

ਮੋਇਤਰਾ ਵਿਰੁੱਧ ਇੱਕ ਕੇਸ ਦਰਜ ਕੀਤਾ ਗਿਆ ਸੀ ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਉਨ੍ਹਾਂ ਨੇ ਔਰਤਾਂ ਦਾ ਅਪਮਾਨ ਕੀਤਾ ਹੈ ਅਤੇ ਨਫ਼ਰਤੀ ਭਾਸ਼ਣ ਦਿੱਤਾ ਹੈ, ਜਿਸ ਲਈ ਅਦਾਲਤ ਵੱਲੋਂ ਉਨ੍ਹਾਂ ਨੂੰ ਪਹਿਲਾਂ ਸੰਮਨ ਜਾਰੀ ਕੀਤੇ ਗਏ ਸਨ।

Advertisement

ਇਹ ਨੋਟ ਕਰਦੇ ਹੋਏ ਕਿ ਉਹ ਵਾਰ-ਵਾਰ ਸੰਮਨ ਭੇਜਣ ਦੇ ਬਾਵਜੂਦ ਪੇਸ਼ ਹੋਣ ਵਿੱਚ ਅਸਫਲ ਰਹੀ ਹੈ, ਕ੍ਰਿਸ਼ਨਾਨਗਰ ਅਦਾਲਤ ਦੇ ਤੀਜੇ ਜੁਡੀਸ਼ੀਅਲ ਮਜਿਸਟਰੇਟ ਨੇ ਹੁਕਮ ਦਿੱਤਾ ਕਿ ਮੋਇਤਰਾ ਵਿਰੁੱਧ ਤੁਰੰਤ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਜਾਵੇ।

ਜੱਜ ਨੇ ਮੰਗਲਵਾਰ ਨੂੰ ਟੀ ਐੱਮ ਸੀ ਸੰਸਦ ਮੈਂਬਰ ਨੂੰ ਅਗਲੇ ਦਿਨ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਸਨ, ਪਰ ਇਹ ਨੋਟ ਕੀਤਾ ਕਿ ਉਹ ਮੌਜੂਦ ਨਹੀਂ ਸੀ।

ਅਦਾਲਤ ਨੇ ਕਿਹਾ, "ਇਸ ਅਦਾਲਤ ਦੇ ਹੁਕਮ ਨੂੰ ਲਗਾਤਾਰ ਨਾ ਮੰਨਣਾ... ਇਹ ਦਰਸਾਉਂਦਾ ਹੈ ਕਿ ਮੁਲਜ਼ਮ ਦਾ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਨ ਪ੍ਰਤੀ ਲਾਪਰਵਾਹੀ ਵਾਲਾ ਰਵੱਈਆ ਹੈ ਅਤੇ ਇਸ ਲਈ ਇਸ ਅਦਾਲਤ ਕੋਲ ਉਸ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਬਚਿਆ ਹੈ।"

ਉੱਥੇ ਹੀ ਸੰਸਦ ਮੈਂਬਰ ਦੇ ਵਕੀਲ ਨੇ ਅਦਾਲਤ ਸਾਹਮਣੇ ਖਦਸ਼ਾ ਪ੍ਰਗਟ ਕੀਤਾ ਕਿ ਜੇਕਰ ਉਹ ਪੇਸ਼ ਹੁੰਦੀ ਹੈ ਤਾਂ ਅਦਾਲਤ ਦੇ ਕੰਪਲੈਕਸ ਬਾਹਰ ਉਸ ਨਾਲ ਕੋਈ ਘਟਨਾ ਵਾਪਰ ਸਕਦੀ ਹੈ।

Advertisement
×