ਕਸ਼ਮੀਰ ਵਿੱਚ ਛੁੱਟੀ ’ਤੇ ਆਇਆ ਫੌਜੀ ਜਵਾਨ ਅਗਵਾ; ਕਾਰ ਵੀ ਫੂਕੀ

ਕਸ਼ਮੀਰ ਵਿੱਚ ਛੁੱਟੀ ’ਤੇ ਆਇਆ ਫੌਜੀ ਜਵਾਨ ਅਗਵਾ; ਕਾਰ ਵੀ ਫੂਕੀ

ਟ੍ਰਿਬਿਊਨ ਨਿਊਜ਼ ਸਰਵਿਸ
ਸ੍ਰੀਨਗਰ, 3 ਅਗਸਤ

ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਐਤਵਾਰ ਦੇਰ ਰਾਤ ਦਹਿਸ਼ਤਗਰਦਾਂ ਨੇ ਛੁੱਟੀ ’ਤੇ ਆਏ ਟੈਰੀਟੋਰੀਅਲ ਆਰਮੀ ਦੇ ਜਵਾਨ ਨੂੰ ਅਗਵਾ ਕਰ ਲਿਆ ਤੇ ਉਸ ਦੀ ਕਾਰ ਨੂੰ ਅੱਗ ਲਾ ਦਿੱਤੀ। ਅਧਿਕਾਰੀਆਂ ਮੁਤਾਬਕ ਦਹਿਸ਼ਤਗਰਦਾਂ ਨੇ ਫੌਜੀ ਜਵਾਨ ਸ਼ਕੀਰ ਮੰਜ਼ੂਰ ਦੀ ਕਾਰ ਨੂੰ ਰਾਮਭਾਮਾ ਨੋਆਮਾ ਨਾਂ ਦੀ ਥਾਂ ’ਤੇ ਰੋਕ ਕੇ ਉਸ ਨੂੰ ਅਗਵਾ ਕਰ ਲਿਆ। ਜਵਾਨ ਛੁੱਟੀ ’ਤੇ ਸੀ ਤੇ ਈਦ ਕਰਕੇ ਰਿਸ਼ੀਪੋਰਾ ਸਥਿਤ ਆਪਣੇ ਘਰ ਜਾ ਰਿਹਾ ਸੀ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਗਵਾ ਕੀਤੇ ਗਏ ਫੌਜੀ ਦਾ ਖੁਰਾ ਖੋਜ ਲਾਉਣ ਲਈ ਕੁਲਗਾਮ ਦੇ ਕਈ ਹਿੱਸਿਆਂ ਵਿੱਚ ਵੱਡੇ ਪੱਧਰ ’ਤੇ ਮੁਹਿੰਮ ਛੇੜੀ ਗਈ ਹੈ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All