ਖੇਡਾਂ ’ਚ ਸੱਟੇਬਾਜ਼ੀ ਨੂੰ ਉਤਸ਼ਾਹਤ ਕਰਨ ਵਾਲੇ ਐਪ ਪਲੇਅ ਸਟੋਰ ਤੋਂ ਹਟਾਏ ਜਾਣਗੇ: ਗੂਗਲ

ਖੇਡਾਂ ’ਚ ਸੱਟੇਬਾਜ਼ੀ ਨੂੰ ਉਤਸ਼ਾਹਤ ਕਰਨ ਵਾਲੇ ਐਪ ਪਲੇਅ ਸਟੋਰ ਤੋਂ ਹਟਾਏ ਜਾਣਗੇ: ਗੂਗਲ

ਨਵੀਂ ਦਿੱਲੀ, 18 ਸਤੰਬਰ

ਗੂਗਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਖੇਡਾਂ ਵਿੱਚ ਸੱਟੇਬਾਜ਼ੀ ਨੂੰ ਉਤਸ਼ਾਹਤ ਕਰਨ ਵਾਲੇ ਐਪਸ ਦੀ ਆਗਿਆ ਨਹੀਂ ਦਿੰਦਾ ਅਤੇ ਅਜਿਹੇ ਐਪਸ ਨੂੰ ਗੂਗਲ ਪਲੇਅ ਸਟੋਰ ਤੋਂ ਹਟਾ ਦਿੱਤਾ ਜਾਵੇਗਾ। ਆਈਪੀਐੱਲ ਵਰਗੇ ਵੱਡੇ ਖੇਡ ਟੂਰਨਾਮੈਂਟਾਂ ਤੋਂ ਪਹਿਲਾਂ ਭਾਰਤ ਵਿੱਚ ਅਜਿਹੀਆਂ ਐਪਸ ਵੱਡੀ ਗਿਣਤੀ ਵਿੱਚ ਲਾਂਚ ਕੀਤੀਆਂ ਜਾਂਦੀਆਂ ਹਨ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦਾ ਤਾਜ਼ਾ ਸੀਜ਼ਨ ਯੂਏਈ ਵਿੱਚ 19 ਸਤੰਬਰ ਤੋਂ ਸ਼ੁਰੂ ਹੋਣ ਵਾਲਾ ਹੈ।ਗੂਗਲ ਨੇ ਬਲੌਗ ਪੋਸਟ ਵਿੱਚ ਕਿਹਾ, “ਅਸੀਂ ਆਨਲਾਈਨ ਕੈਸੀਨੋ ਨੂੰ ਇਜ਼ਾਜ਼ਤ ਨਹੀਂ ਦਿੰਦੇ ਜਾਂ ਕਿਸੇ ਅਨਿਯਮਿਤ ਜੂਆ ਖੇਡ ਐਪ ਦੀ ਹਮਾਇਤ ਨਹੀਂ ਕਰਦੇ ਜੋ ਖੇਡਾਂ ਦੀ ਸੱਟੇਬਾਜ਼ੀ ਦੀ ਸਹੂਲਤ ਦਿੰਦਾ ਹੈ।” ਇਸ ਵਿੱਚ ਉਹ ਐਪ ਸ਼ਾਮਲ ਹਨ ਜੋ ਗਾਹਕਾਂ ਨੂੰ ਕਿਸੇ ਬਾਹਰੀ ਵੈੱਬਸਾਈਟ ’ਤੇ ਜਾਣ ਲਈ ਉਤਸ਼ਾਹਿਤ ਕਰਦੇ ਹਨ ਜੋ ਪੈਸੇ ਲੈ ਕੇ ਖੇਡਾਂ ਵਿੱਚ ਪੈਸੇ ਜਾਂ ਨਕਦ ਇਨਾਮ ਜਿੱਤਣ ਦਾ ਮੌਕਾ ਪ੍ਰਦਾਨ ਕਰਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All