ਅਤਿਵਾਦ ਵਿਰੋਧੀ ਫਰੰਟ ਨੇ ਹਿਮਾਚਲ ਪ੍ਰਦੇਸ਼ ’ਚ ਖ਼ਾਲਿਸਤਾਨੀ ਝੰਡਾ ਸਾੜਿਆ : The Tribune India

ਅਤਿਵਾਦ ਵਿਰੋਧੀ ਫਰੰਟ ਨੇ ਹਿਮਾਚਲ ਪ੍ਰਦੇਸ਼ ’ਚ ਖ਼ਾਲਿਸਤਾਨੀ ਝੰਡਾ ਸਾੜਿਆ

ਐੱਸਐੱਫਜੇ ਮੁਖੀ ਗੁਰਪਤਵੰਤ ਸਿੰਘ ਪੰਨੂ ਦਾ ਸਿਰ ਕਲਮ ਕਰਨ ਵਾਲੇ ਨੂੰ 51 ਲੱਖ ਰੁਪਏ ਦਾ ਨਗ਼ਦ ਇਨਾਮ ਦੇਣ ਦਾ ਐਲਾਨ

ਅਤਿਵਾਦ ਵਿਰੋਧੀ ਫਰੰਟ ਨੇ ਹਿਮਾਚਲ ਪ੍ਰਦੇਸ਼ ’ਚ ਖ਼ਾਲਿਸਤਾਨੀ ਝੰਡਾ ਸਾੜਿਆ

ਸ਼ਿਮਲਾ, 29 ਅਪਰੈਲ

ਐਂਟੀ-ਟੈਰਰਿਸਟ ਫਰੰਟ ਆਫ਼ ਇੰਡੀਆ ਨੇ ਅੱਜ ਇਥੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਖਾਲਿਸਤਾਨੀ ਝੰਡਾ ਸਾੜਿਆ। ੲੇਟੀਐੱਫਆਈ ਕਾਰਕੁਨਾਂ ਨੇ ਕੌਮੀ ਪ੍ਰਧਾਨ ਵਿਰੇਸ਼ ਸ਼ਾਂਡਿਲਿਆ ਤੇ ਹਿਮਾਚਲ ਪ੍ਰਦੇਸ਼ ਇਕਾਈ ਦੇ ਮੁਖੀ ਰਾਜਕੁਮਾਰ ਅਗਰਵਾਲ ਦੀ ਅਗਵਾਈ ਵਿੱਚ ਝੰਡਾ ਫੂਕਿਆ ਤੇ ਖ਼ਾਲਿਸਤਾਨ ਦੀ ਮੰਗ ਖਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਤਿਰੰਗਾ ਵੀ ਲਹਿਰਾਇਆ। ੲੇਟੀਐਫਆਈ ਕਾਰਕੁਨਾਂ ਨੇ ਇਹ ਰੋਸ ਮੁਜ਼ਾਹਰਾ ਅਜਿਹੇ ਮੌਕੇ ਕੀਤਾ ਹੈ ਜਦੋਂ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਦੇ ਪ੍ਰਧਾਨ ਗੁਰਪਤਵੰਤ ਸਿੰਘ ਪੰਨੂ ਨੇ ਅੱਜ ਸ਼ਿਮਲਾ ਵਿੱਚ ਖਾਲਿਸਤਾਨੀ ਝੰਡਾ ਲਹਿਰਾਉਣ ਦਾ ਸੱਦਾ ਦਿੱਤਾ ਸੀ। ਇਸ ਦੌਰਾਨ ਸ਼ਾਂਡਿਲਿਆ ਨੇ ਪੰਨੂ ਦਾ ਸਿਰ ਕਲਮ ਕਰਨ ਵਾਲੇ ਨੂੰ 51 ਲੱਖ ਰੁਪਏ ਦਾ ਨਗ਼ਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਅਪੀਲ ਕੀਤੀ ਕਿ ਸੂਬੇ ’ਚ ਖ਼ਾਲਿਸਤਾਨੀ ਝੰਡਾ ਲਹਿਰਾਉਣ ਲਈ ਆਉਣ ਵਾਲੇ ਵਿਅਕਤੀ ਜਾਂ ਵਾਹਨਾਂ ’ਤੇ ਵੱਖਵਾਦੀ ਆਗੂ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਚਸਪਾ ਕਰਨ ਵਾਲਿਆਂ ਖਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਜਾਵੇ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All