ਸਿੱਖ ਵਿਰੋਧੀ ਦੰਗੇ: ਅਭਿਸ਼ੇਕ ਵਰਮਾ ਦੀ ਸੁਰੱਖਿਆ ਬਰਕਰਾਰ ਰੱਖਣ ਦੇ ਹੁਕਮ

ਸਿੱਖ ਵਿਰੋਧੀ ਦੰਗੇ: ਅਭਿਸ਼ੇਕ ਵਰਮਾ ਦੀ ਸੁਰੱਖਿਆ ਬਰਕਰਾਰ ਰੱਖਣ ਦੇ ਹੁਕਮ

ਨਵੀਂ ਦਿੱਲੀ, 28 ਸਤੰਬਰ

ਦਿੱਲੀ ਹਾਈ ਕੋਰਟ ਨੇ ਅੱਜ ਪੁਲੀਸ ਨੂੰ ਨਿਰਦੇਸ਼ ਦਿੱਤੇ ਹਨ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕੇਸ ਦੇ ਗਵਾਹ ਵਿਵਾਦਤ ਅਸਲਾ ਡੀਲਰ ਅਭਿਸ਼ੇਕ ਵਰਮਾ ਨੂੰ ਸੁਰੱਖਿਆ ਦੇਣੀ ਜਾਰੀ ਰੱਖੀ ਜਾਵੇ। ਜ਼ਿਕਰਯੋਗ ਹੈ ਕਿ ਵਰਮਾ ਨੂੰ ਤਿੰਨ ਸੁਰੱਖਿਆ ਕਰਮੀ ਮਿਲੇ ਹੋਏ ਹਨ ਜੋ ਚੌਵੀ ਘੰਟੇ ਤਾਇਨਾਤ ਰਹਿੰਦੇ ਹਨ। ਅਭਿਸ਼ੇਕ ਨੂੰ ਪਹਿਲਾਂ ਧਮਕੀਆਂ ਵੀ ਮਿਲਦੀਆਂ ਰਹੀਆਂ ਹਨ। 

ਅਦਾਲਤ ਨੇ ਕਿਹਾ ਕਿ ਹਾਈ ਕੋਰਟ ਦੇ 2017 ਦੇ ਹੁਕਮ ਮੁਤਾਬਕ ਵਰਮਾ ਤੇ ਉਸ ਦੇ ਪਰਿਵਾਰ ਲਈ ਸੁਰੱਖਿਆ ਬਰਕਰਾਰ ਰੱਖੀ ਜਾਵੇ। ਹਾਈ ਕੋਰਟ ਨੇ ਸੀਬੀਆਈ ਤੇ ਦਿੱਲੀ ਪੁਲੀਸ ਨੂੰ ਵਰਮਾ ਦੀ ਪਟੀਸ਼ਨ ’ਤੇ ਜਵਾਬ ਦਾਖ਼ਲ ਕਰਨ ਲਈ ਵੀ ਕਿਹਾ ਹੈ। ਅਭਿਸ਼ੇਕ ਵਰਮਾ ਨੇ ਅਦਾਲਤ ਵਿਚ ਪਟੀਸ਼ਨ ਦਾਇਰ ਕਰ ਕੇ ਕਿਹਾ ਸੀ ਕਿ ਅਥਾਰਿਟੀ ਨੂੰ ਉਦੋਂ ਤੱਕ ਸੁਰੱਖਿਆ ਬਰਕਰਾਰ ਰੱਖਣ ਦੇ ਹੁਕਮ ਜਾਰੀ ਕੀਤੇ ਜਾਣ ਜਦ ਤੱਕ ਟਰਾਇਲ ਅਦਾਲਤ ਵਿਚ ਦੰਗਿਆਂ ਦੇ ਕੇਸ ਦੀ ਸੁਣਵਾਈ ਜਾਰੀ ਹੈ। ਅਦਾਲਤ ਨੇ ਅਗਲੀ ਸੁਣਵਾਈ 26 ਨਵੰਬਰ ਨੂੰ ਤੈਅ ਕੀਤੀ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All