ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਐਮਰਜੈਂਸੀ ਵਿਰੋਧੀ ਅੰਦੋਲਨ ਮੇਰੇ ਲਈ ਸਿੱਖਣ ਦਾ ਅਨੁਭਵ ਸੀ: ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 25 ਜੂਨ ਐਮਰਜੈਂਸੀ ’ਤੇ ਇੱਕ ਕਿਤਾਬ ਦੀ ਰਿਲੀਜ਼ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਸਮਾਂ ਉਨ੍ਹਾਂ ਲਈ ਸਿੱਖਣ ਦਾ ਅਨੁਭਵ ਸੀ। 'ਦ ਐਮਰਜੈਂਸੀ ਡਾਇਰੀਜ਼ - ਈਅਰਜ਼ ਦੈਟ ਫੋਰਜਡ ਏ ਲੀਡਰ', ਜੋ ਮੋਦੀ...
Advertisement

ਨਵੀਂ ਦਿੱਲੀ, 25 ਜੂਨ

ਐਮਰਜੈਂਸੀ ’ਤੇ ਇੱਕ ਕਿਤਾਬ ਦੀ ਰਿਲੀਜ਼ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਸਮਾਂ ਉਨ੍ਹਾਂ ਲਈ ਸਿੱਖਣ ਦਾ ਅਨੁਭਵ ਸੀ। 'ਦ ਐਮਰਜੈਂਸੀ ਡਾਇਰੀਜ਼ - ਈਅਰਜ਼ ਦੈਟ ਫੋਰਜਡ ਏ ਲੀਡਰ', ਜੋ ਮੋਦੀ ਦੀ ਲੋਕਤੰਤਰ ਦੇ ਆਦਰਸ਼ਾਂ ਲਈ ਲੜਾਈ ਨੂੰ ਉਜਾਗਰ ਕਰਦੀ ਹੈ, ਬਲੂਕ੍ਰਾਫਟ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਨੂੰ ਅੱਜ ਸ਼ਾਮ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਰਿਲੀਜ਼ ਕੀਤਾ ਜਾਣਾ ਹੈ।

Advertisement

ਮੋਦੀ ਨੇ ਕਿਹਾ ਕਿ ਕਿਤਾਬ ਐਮਰਜੈਂਸੀ ਦੇ ਸਾਲਾਂ ਦੌਰਾਨ ਉਨ੍ਹਾਂ ਦੇ ਸਫ਼ਰ ਦਾ ਵਰਣਨ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਉਸ ਸਮੇਂ ਦੀਆਂ ਕਈ ਯਾਦਾਂ ਤਾਜ਼ਾ ਹੋ ਗਈਆਂ। ਉਨ੍ਹਾਂ ਐਕਸ ’ਤੇ ਕਿਹਾ, ‘‘ਮੈਂ ਉਨ੍ਹਾਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਜੋ ਐਮਰਜੈਂਸੀ ਦੇ ਉਨ੍ਹਾਂ ਕਾਲੇ ਦਿਨਾਂ ਨੂੰ ਯਾਦ ਕਰਦੇ ਹਨ ਜਾਂ ਜਿਨ੍ਹਾਂ ਦੇ ਪਰਿਵਾਰਾਂ ਨੇ ਉਸ ਸਮੇਂ ਦੌਰਾਨ ਦੁੱਖ ਝੱਲਿਆ, ਉਹ ਸੋਸ਼ਲ ਮੀਡੀਆ ’ਤੇ ਆਪਣੇ ਅਨੁਭਵ ਸਾਂਝੇ ਕਰਨ। ਇਹ 1975 ਤੋਂ 1977 ਦੇ ਸ਼ਰਮਨਾਕ ਸਮੇਂ ਬਾਰੇ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕਰੇਗਾ।’’

ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਉਹ ਇਸ ਸਮੇਂ ਦੌਰਾਨ ਇੱਕ ਨੌਜਵਾਨ ਆਰਐੱਸਐੱਸ ਪ੍ਰਚਾਰਕ ਸਨ। ਉਨ੍ਹਾਂ ਕਿਹਾ, "ਐਮਰਜੈਂਸੀ ਵਿਰੋਧੀ ਅੰਦੋਲਨ ਮੇਰੇ ਲਈ ਸਿੱਖਣ ਦਾ ਅਨੁਭਵ ਸੀ। ਇਸ ਨੇ ਸਾਡੇ ਲੋਕਤੰਤਰੀ ਢਾਂਚੇ ਨੂੰ ਬਰਕਰਾਰ ਰੱਖਣ ਦੀ ਮਹੱਤਤਾ ਨੂੰ ਮੁੜ ਦੁਹਰਾਇਆ। ਇਸ ਦੇ ਨਾਲ ਹੀ ਮੈਨੂੰ ਰਾਜਨੀਤਿਕ ਖੇਤਰ ਦੇ ਲੋਕਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ।’’

ਉਨ੍ਹਾਂ ਅੱਗੇ ਕਿਹਾ, ‘‘ਮੈਨੂੰ ਖੁਸ਼ੀ ਹੈ ਕਿ ਬਲੂਕ੍ਰਾਫਟ ਡਿਜੀਟਲ ਫਾਊਂਡੇਸ਼ਨ ਨੇ ਉਨ੍ਹਾਂ ਵਿੱਚੋਂ ਕੁਝ ਅਨੁਭਵਾਂ ਨੂੰ ਇੱਕ ਕਿਤਾਬ ਦੇ ਰੂਪ ਵਿੱਚ ਸੰਕਲਿਤ ਕੀਤਾ ਹੈ, ਜਿਸਦੀ ਭੂਮਿਕਾ ਸ਼੍ਰੀ ਐੱਚ.ਡੀ. ਦੇਵੇ ਗੌੜਾ ਜੀ ਨੇ ਲਿਖੀ ਹੈ, ਜੋ ਖੁਦ ਐਮਰਜੈਂਸੀ ਵਿਰੋਧੀ ਅੰਦੋਲਨ ਦੇ ਇੱਕ ਮਹਾਨ ਵਿਅਕਤੀ ਹਨ।’’ -ਪੀਟੀਆਈ

Advertisement