ਨਵੀਂ ਦਿੱਲੀ, 24 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਹੈ ਕਿ ਤੰਦਰੁਸਤ ਰਹਿਣਾ ਇੰਨਾ ਮੁਸ਼ਕਲ ਕੰਮ ਨਹੀਂ ਜਿੰਨਾ ਕੁਝ ਲੋਕ ਸੋਚਦੇ ਹਨ। ਥੋੜ੍ਹਾ ਜਿਹਾ ਨਿਯਮ ਅਤੇ ਸਖ਼ਤ ਮਿਹਨਤ ਨਾਲ ਤੰਦਰੁਸਤ ਰਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ‘ਫਿਟਨੈੱਸ ਦੀ ਡੋਜ਼, ਅੱਧਾ ਘੰਟਾ ਰੋਜ਼’ ਮੰਤਰ ਵਿੱਚ ਸਾਰਿਆਂ ਦੀ ਸਿਹਤ ਤੇ ਖੁਸ਼ੀ ਲੁਕੀ ਹੋਈ ਹੈ। “ਫਿਟ ਇੰਡੀਆ ਮੁਹਿੰਮ” ਦੀ ਪਹਿਲੀ ਵਰ੍ਹੇਗੰਢ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਇਹ ਗੱਲਾਂ ਉਨ੍ਹਾਂ ਲੋਕਾਂ ਨਾਲ ਕੀਤੀਆਂ ਜਿਨ੍ਹਾਂ ਨੇ ਦੇਸ਼ ਵਿੱਚ ਫਿਟਨੈੱਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਗੱਲਬਾਤ ਕਰਨ ਵਾਲਿਆਂ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ, ਅਦਾਕਾਰ ਮਿਲਿੰਦ ਸੋਮਨ ਅਤੇ ਮਸ਼ਹੂਰ ਡਾਇਟੀਸ਼ੀਅਨ ਰੁਜੁਤਾ ਦਿਵੇਕਰ ਤੋਂ ਇਲਾਵਾ ਆਮ ਨਾਗਰਿਕ ਵੀ ਸ਼ਾਮਲ ਸਨ।