ਬੈਂਕ ਖਾਤਿਆਂ ਦੇ ਮਾਮਲੇ ’ਚ ਅਨਿਲ ਅੰਬਾਨੀ ਸੁਪਰੀਮ ਕੋਰਟ ਪੁੱਜੇ
ਕਾਰੋਬਾਰੀ ਅਨਿਲ ਅੰਬਾਨੀ ਨੇ ਐੱਸ ਬੀ ਆਈ ਵੱਲੋਂ ਉਨ੍ਹਾਂ ਤੇ ਰਿਲਾਇੰਸ ਕਮਿਊਨੀਕੇਸ਼ਨਜ਼ ਦੇ ਖਾਤਿਆਂ ਨੂੰ ਧੋਖਾਧੜੀ ਵਾਲੇ ਖਾਤੇ ਐਲਾਨਣ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਅੰਬਾਨੀ ਨੇ ਬੰਬੇ ਹਾਈ ਕੋਰਟ ਦੇ 3 ਅਕਤੂਬਰ ਦੇ ਉਸ ਹੁਕਮ ਖਿਲਾਫ਼...
Advertisement
ਕਾਰੋਬਾਰੀ ਅਨਿਲ ਅੰਬਾਨੀ ਨੇ ਐੱਸ ਬੀ ਆਈ ਵੱਲੋਂ ਉਨ੍ਹਾਂ ਤੇ ਰਿਲਾਇੰਸ ਕਮਿਊਨੀਕੇਸ਼ਨਜ਼ ਦੇ ਖਾਤਿਆਂ ਨੂੰ ਧੋਖਾਧੜੀ ਵਾਲੇ ਖਾਤੇ ਐਲਾਨਣ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਅੰਬਾਨੀ ਨੇ ਬੰਬੇ ਹਾਈ ਕੋਰਟ ਦੇ 3 ਅਕਤੂਬਰ ਦੇ ਉਸ ਹੁਕਮ ਖਿਲਾਫ਼ ਅਪੀਲ ਕੀਤੀ ਹੈ, ਜਿਸ ਵਿੱਚ ਅਦਾਲਤ ਨੇ ਐੱਸ ਬੀ ਆਈ ਦੇ ਫੈਸਲੇ ਨੂੰ ਬਰਕਰਾਰ ਰੱਖਦਿਆਂ ਉਨ੍ਹਾਂ ਦੀ ਅਰਜ਼ੀ ਖਾਰਜ ਕਰ ਦਿੱਤੀ ਸੀ। ਮਾਮਲੇ ਦੀ ਸੁਣਵਾਈ ਲਈ ਤਰੀਕ ਤੈਅ ਹੋਣੀ ਬਾਕੀ ਹੈ। ਜ਼ਿਕਰਯੋਗ ਹੈ ਕਿ ਐੱਸ ਬੀ ਆਈ ਨੇ ਪਿਛਲੇ ਸਾਲ ਰਿਲਾਇੰਸ ਕਮਿਊਨੀਕੇਸ਼ਨਜ਼ ਤੇ ਅਨਿਲ ਦੇ ਖਾਤਿਆਂ ਨੂੰ ਧੋਖਾਧੜੀ ਵਾਲੇ ਖਾਤਿਆਂ ਵਜੋਂ ਦਰਜ ਕੀਤਾ ਸੀ। ਬੈਂਕ ਨੇ ਦੋਸ਼ ਲਾਇਆ ਸੀ ਕਿ ਕਰਜ਼ੇ ਦੀਆਂ ਸ਼ਰਤਾਂ ਦੀ ਉਲੰਘਣਾ ਕਰਕੇ ਫੰਡਾਂ ਦੀ ਦੁਰਵਰਤੋਂ ਕੀਤੀ ਗਈ ਹੈ।
Advertisement
Advertisement
×

