DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Anil Ambani ED: ਈਡੀ ਵੱਲੋਂ ਅਨਿਲ ਅੰਬਾਨੀ ਗਰੁੱਪ ਦੀਆਂ 1,021 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ

ਬੈਂਕ ਲੋਨ ਘੁਟਾਲੇ ਵਿੱਚ ਹੁਣ ਤੱਕ 20,367 ਕਰੋੜ ਦੀ ਸੰਪਤੀ ਜ਼ਬਤ ਕੀਤੀ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਰਿਲਾਇੰਸ ਹੋਮ ਫਾਇਨਾਂਸ ਲਿਮਟਿਡ (RHFL) ਅਤੇ ਰਿਲਾਇੰਸ ਕਮਰਸ਼ੀਅਲ ਫਾਇਨਾਂਸ ਲਿਮਟਿਡ (RCFL) ਦੇ ਮਾਮਲੇ ਵਿੱਚ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA), 2002 ਦੇ ਤਹਿਤ ਕਾਰਵਾਈ ਕਰਦਿਆਂ 1,021 ਕਰੋੜ ਰੁਪਏ ਦੀਆਂ ਨਵੀਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ।

ਇਹ ਜਾਂਚ ਕਈ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਦੀਆਂ ਸ਼ਿਕਾਇਤਾਂ ’ਤੇ ਕੇਂਦਰੀ ਜਾਂਚ ਬਿਊਰੋ (CBI) ਵੱਲੋਂ ਦਰਜ ਕੀਤੀਆਂ ਗਈਆਂ ਵੱਖ-ਵੱਖ ਐਫ.ਆਈ.ਆਰਜ਼ (FIRs) ਦੇ ਆਧਾਰ 'ਤੇ ਸ਼ੁਰੂ ਕੀਤੀ ਗਈ ਸੀ। ਹੁਣ ਤੱਕ ਦੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਆਮ ਜਨਤਾ ਦੇ ਪੈਸੇ ਦੇ ਲਗਪਗ 15,548 ਕਰੋੜ ਰੁਪਏ ਜੋ ਆਰ.ਐਚ.ਐਫ.ਐਲ. ਅਤੇ ਆਰ.ਸੀ.ਐਫ.ਐਲ. ਵੱਲੋਂ ਇਕੱਠੇ ਕੀਤੇ ਗਏ ਸਨ, ਨੂੰ ਰਿਲਾਇੰਸ ਅਨਿਲ ਅੰਬਾਨੀ ਗਰੁੱਪ ਦੀ ਦੇਖ-ਰੇਖ ਹੇਠ ਚੱਲਣ ਵਾਲੀਆਂ ਫਰਜ਼ੀ (ਸ਼ੈੱਲ) ਅਤੇ ਗਰੁੱਪ ਕੰਪਨੀਆਂ ਦੇ ਇੱਕ ਗੁੰਝਲਦਾਰ ਜਾਲ ਰਾਹੀਂ ਯੋਜਨਾਬੱਧ ਤਰੀਕੇ ਨਾਲ ਇੱਧਰ-ਉੱਧਰ (ਡਾਇਵਰਟ) ਕੀਤਾ ਗਿਆ ਸੀ।

Advertisement

ਜ਼ਬਤ ਕੀਤੀਆਂ ਗਈਆਂ ਇਨ੍ਹਾਂ ਨਵੀਆਂ ਜਾਇਦਾਦਾਂ ਵਿੱਚ ਰਿਲਾਇੰਸ ਇਨਫਰਾਸਟਰੱਕਚਰ ਲਿਮਟਿਡ ਕੋਲ ਮੌਜੂਦ ਰਿਲਾਇੰਸ ਪਾਵਰ ਲਿਮਟਿਡ ਦੇ ਇਕੁਇਟੀ ਸ਼ੇਅਰ ਸ਼ਾਮਲ ਹਨ। ਇਸ ਤੋਂ ਇਲਾਵਾ ਸਾਸਨ ਪਾਵਰ ਲਿਮਟਿਡ ਅਤੇ ਰਿਲਾਇੰਸ ਪਾਵਰ ਲਿਮਟਿਡ ਤੋਂ ਮਿਲਣ ਵਾਲੀ ਕੁਝ ਲੋਨ ਦੀ ਰਾਸ਼ੀ ਨੂੰ ਵੀ ਇਸ ਜ਼ਬਤ ਪ੍ਰਕਿਰਿਆ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ।

Advertisement

ਈ.ਡੀ. ਇਸ ਸਮੇਂ ਰਿਲਾਇੰਸ ਅਨਿਲ ਅੰਬਾਨੀ ਗਰੁੱਪ ਦੇ ਖ਼ਿਲਾਫ਼ ਪੀ.ਐਮ.ਐਲ.ਏ. (PMLA) ਅਤੇ ਫੇਮਾ (FEMA) ਦੇ ਨਿਯਮਾਂ ਤਹਿਤ ਕਈ ਮਾਮਲਿਆਂ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਹੁਣ ਤੱਕ ਪੀ.ਐਮ.ਐਲ.ਏ. ਦੇ ਤਹਿਤ 4 ਕੇਸ (ECIRs) ਅਤੇ ਫੇਮਾ ਦੇ ਤਹਿਤ 3 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ।

80 ਤੋਂ ਵੱਧ ਥਾਵਾਂ ’ਤੇ ਛਾਪੇ ਅਤੇ 8 ਸੀਨੀਅਰ ਅਧਿਕਾਰੀ ਗ੍ਰਿਫ਼ਤਾਰ

ਜਾਂਚ ਦੀ ਪ੍ਰਕਿਰਿਆ ਦੌਰਾਨ ਈ.ਡੀ. ਵੱਲੋਂ ਹੁਣ ਤੱਕ 80 ਤੋਂ ਵੱਧ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਚੁੱਕੀ ਹੈ। ਇਸ 1,021 ਕਰੋੜ ਰੁਪਏ ਦੀ ਤਾਜ਼ਾ ਜ਼ਬਤੀ ਤੋਂ ਬਾਅਦ ਰਿਲਾਇੰਸ ਅਨਿਲ ਅੰਬਾਨੀ ਗਰੁੱਪ ਦੇ ਮਾਮਲਿਆਂ ਵਿੱਚ ਪੀ.ਐਮ.ਐਲ.ਏ. ਦੇ ਤਹਿਤ ਹੁਣ ਤੱਕ ਜ਼ਬਤ ਕੀਤੀ ਗਈ ਕੁੱਲ ਜਾਇਦਾਦ ਦੀ ਕੀਮਤ 20,367 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ, ਫੇਮਾ ਕਾਨੂੰਨ ਦੇ ਤਹਿਤ 77.86 ਕਰੋੜ ਰੁਪਏ ਦੀ ਹੋਰ ਜਾਇਦਾਦ ਵੀ ਜ਼ਬਤ ਕੀਤੀ ਗਈ ਹੈ।

ਈ.ਡੀ. ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ ਅਦਾਲਤ ਅੰਦਰ ਪੀ.ਐਮ.ਐਲ.ਏ. ਤਹਿਤ 4 ਚਾਰਜਸ਼ੀਟਾਂ (ਪ੍ਰੋਸੀਕਿਊਸ਼ਨ ਕੰਪਲੇਂਟ) ਅਤੇ ਫੇਮਾ ਤਹਿਤ 1 ਸ਼ਿਕਾਇਤ ਦਰਜ ਕਰਵਾਈ ਜਾ ਚੁੱਕੀ ਹੈ। ਇਸ ਵੱਡੇ ਵਿੱਤੀ ਫਰਾਡ ਦੇ ਸਬੰਧ ਵਿੱਚ ਰਿਲਾਇੰਸ ਅਨਿਲ ਅੰਬਾਨੀ ਗਰੁੱਪ ਦੇ 8 ਸੀਨੀਅਰ ਅਧਿਕਾਰੀਆਂ ਅਤੇ ਨਜ਼ਦੀਕੀ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਉਹ ਸਾਰੇ ਇਸ ਵੇਲੇ ਜੇਲ੍ਹ (ਨਿਆਂਇਕ ਹਿਰਾਸਤ) ਵਿੱਚ ਹਨ। ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਈ.ਡੀ. ਨੇ ਇੱਕ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਵੀ ਕੀਤਾ ਹੈ, ਜੋ ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ।

Advertisement
×