DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਨਾਰਾਜ਼ ਫੁੱਫੜ ਹੁਣ ਲਾਂਘੇ ਦਾ ਮੁੱਦਾ ਚੁੱਕੇਗਾ: Narendra Modi

ਪ੍ਰਧਾਨ ਮੰਤਰੀ ਨੇ ਰਾਹੁਲ ਗਾਂਧੀ ’ਤੇ ਮੁਡ਼ ਨਿਸ਼ਾਨੇ ਸੇਧੇ; ‘ਛਾਤਰੋਂ ਕੀ ਗੂੰਜ’ ਪ੍ਰੋਗਰਾਮ ਨੂੰ ‘ਝੂਠ ਕੀ ਗੂੰਜ’ ਕਰਾਰ ਦਿੱਤਾ

  • fb
  • twitter
  • whatsapp
  • whatsapp
featured-img featured-img
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਡੋਦਰਾ ਵਿੱਚ ‘ਨਮੋ ਫਾਰ ਵਿਕਸਿਤ ਭਾਰਤ’ ਸਮਾਗਮ ਦੌਰਾਨ ਭੀੜ ਵੱਲ ਹੱਥ ਹਿਲਾਉਂਦੇ ਹੋਏ। -ਫੋਟੋ: ਪੀਟੀਆਈ
Advertisement
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰ ਦੇ ਵਿਕਾਸ ਕੰਮਾਂ ’ਤੇ ਸਵਾਲ ਖੜ੍ਹੇ ਕਰਨ ਵਾਲਿਆਂ ਦੀ ਨਿਖੇਧੀ ਕਰਦਿਆਂ ਉਨ੍ਹਾਂ ਨੂੰ ਮੁੜ ਨਾਰਾਜ਼ ਫੁੱਫੜ ਕਰਾਰ ਦਿੱਤਾ ਹੈ। ਉਨ੍ਹਾਂ ਗੁਜਰਾਤ ’ਚ 35 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ‘ਨਮੋ ਫਾਰ ਵਿਕਸਤ ਭਾਰਤ’ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਾਂਗਰਸ ਆਗੂ ਰਾਹੁਲ ਗਾਂਧੀ ਦੀ ‘ਛਾਤਰੋਂ ਕੀ ਗੂੰਜ’ ਮੁਹਿੰਮ ’ਤੇ ਵਿਅੰਗ ਕਰਦਿਆਂ ਕਿਹਾ ਕਿ ਨੌਜਵਾਨ ‘ਝੂਠ ਕੀ ਗੂੰਜ’ ਵੱਲੋਂ ਗੁੰਮਰਾਹ ਨਹੀਂ ਹੋਣਗੇ।

ਮੋਦੀ ਨੇ ਮੁਲਕ ’ਚ ਕਾਂਗਰਸ ਦੀ ਅਗਵਾਈ ਹੇਠਲੀ ਪਿਛਲੀ ਸਰਕਾਰ ’ਤੇ ਵਿਕਾਸ ਕਾਰਜਾਂ ਦੀ ਹੌਲੀ ਰਫ਼ਤਾਰ ਲਈ ਨਿਸ਼ਾਨਾ ਸੇਧਦਿਆਂ ਕਿਹਾ ਕਿ ਨਾਰਾਜ਼ ਫੁੱਫੜ ਹੁਣ ਸਮਰਪਿਤ ਮਾਲ ਢੋਆ-ਢੁਆਈ ਗਲਿਆਰੇ ਦੇ ਟਰੱਕ ਡਰਾਈਵਰਾਂ ’ਤੇ ਪੈਣ ਵਾਲੇ ਅਸਰ ਬਾਰੇ ਸਵਾਲ ਖੜ੍ਹੇ ਕਰਨਗੇ। ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘‘ਭਾਰਤ ਨੇ 2014 ਤੋਂ ਬਾਅਦ 50 ਹਜ਼ਾਰ ਆਧੁਨਿਕ ਰੇਲ ਕੋਚ ਬਣਾਏ। ਪਿਛਲੀ ਸਰਕਾਰ 10 ਸਾਲਾਂ ’ਚ 50 ਹਜ਼ਾਰ ਪਖਾਨੇ ਵੀ ਨਹੀਂ ਬਣਾ ਸਕੀ।’’ ਉਨ੍ਹਾਂ ਕਾਂਗਰਸ ਆਗੂ ਰਾਹੁਲ ਗਾਂਧੀ ਦਾ ਨਾਮ ਲਏ ਬਿਨਾਂ ਕਿਹਾ ਕਿ ਹੁਣ ਨਾਰਾਜ਼ ਫੁੱਫੜ ਚੀਕੇਗਾ ਕਿ ਟਰੱਕ ਵਾਲਿਆਂ ਦਾ ਕੀ ਹੋਵੇਗਾ ਅਤੇ ਫੁੱਫੜ ਨੂੰ ਹੁਣ ਕੁਝ ਕੰਮ ਮਿਲ ਗਿਆ ਹੈ।

Advertisement

ਪ੍ਰਧਾਨ ਮੰਤਰੀ ਨੇ ਸਮਰਪਿਤ ਮਾਲ ਢੋਆ-ਢੁਆਈ ਗਲਿਆਰਾ (ਪੱਛਮ) ਦੇ ਤਿੰਨ ਅਹਿਮ ਸੈਕਸ਼ਨਾਂ ਦਾ ਉਦਘਾਟਨ ਕੀਤਾ। ਇਹ ਗਲਿਆਰਾ ਨਵੀ ਮੁੰਬਈ ਦੀ ਜਵਾਹਰ ਲਾਲ ਨਹਿਰੂ ਬੰਦਰਗਾਹ ਨੂੰ ਉੱਤਰ ਪ੍ਰਦੇਸ਼ ਦੇ ਦਾਦਰੀ ਨਾਲ ਜੋੜਦਾ ਹੈ। ਉਨ੍ਹਾਂ ਕਿਹਾ ਕਿ ਮਾਲ ਢੋਆ-ਢੁਆਈ ਗਲਿਆਰੇ ਤੇਜ਼ੀ ਨਾਲ ਵਿਕਸਤ ਹੋ ਰਹੇ ਭਾਰਤ ਦੀ ਜੀਵਨ ਰੇਖਾ ਹਨ ਅਤੇ ਅੱਜ ਇਸ ਦਾ ਕੰਮ ਮੁਕੰਮਲ ਹੋ ਗਿਆ ਹੈ। ਮੋਦੀ ਨੇ ਕਿਹਾ ਕਿ ਮਾਲ ਢੋਆ-ਢੁਆਈ ਗਲਿਆਰੇ ਮੁਲਕ ਦੇ ਵਪਾਰ ਅਤੇ ਕਾਰੋਬਾਰ ਦੀ ਰੀੜ੍ਹ ਦੀ ਹੱਡੀ ਬਣ ਰਹੇ ਹਨ। ਉਨ੍ਹਾਂ ਕਿਹਾ ਕਿ 2800 ਕਿਲੋਮੀਟਰ ਲੰਮਾ ਸਮਰਪਿਤ ਮਾਲ ਢੋਆ-ਢੁਆਈ ਗਲਿਆਰਾ ਇਸ ਗੱਲ ਦਾ ਸਬੂਤ ਹੈ ਕਿ ਬੀਤੇ 12 ਸਾਲਾਂ ’ਚ ਮੁਲਕ ਦੇ ਕੰਮ ਕਰਨ ਦਾ ਸੱਭਿਆਚਾਰ ਕਿਵੇਂ ਬਦਲਿਆ ਹੈ।

Advertisement

Advertisement
×