DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਆਂਧਰਾ ਮੈਨੂਫੈਕਚਰਿੰਗ ਕੇਂਦਰ ਬਣਨ ਲਈ ਤਿਆਰ: Modi

ਸੂਬੇ ’ਚ 18 ਹਜ਼ਾਰ ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਆਗ਼ਾਜ਼

  • fb
  • twitter
  • whatsapp
  • whatsapp
featured-img featured-img
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਅਤੇ ਭੋਗਾਪੁਰਮ ਵਿਚ ਅਲੂਰੀ ਸੀਤਾਰਾਮਾ ਰਾਜੂ ਕੌਮਾਂਤਰੀ ਹਵਾਈ ਅੱਡੇ ਦਾ ਉਦਘਾਟਨ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਂਧਰਾ ਪ੍ਰਦੇਸ਼ ਦੇ ਵਿਕਾਸ ਦੀ ਸੰਭਾਵਨਾ ਨੂੰ ਉਜਾਗਰ ਕਰਦਿਆਂ ਕਿਹਾ ਕਿ ਆਲਮੀ ਕੰਪਨੀਆਂ ਸੂਬੇ ’ਚ ਮੌਕਿਆਂ ਦੀ ਭਾਲ ਕਰ ਰਹੀਆਂ ਹਨ ਅਤੇ ਸੂਬਾ ਮੈਨੂਫੈਕਚਰਿੰਗ ਕੇਂਦਰ ਬਣਨ ਲਈ ਤਿਆਰ ਹੈ। ਭੋਗਪੁਰਮ ਵਿਖੇ ਨਵੇਂ ਹਵਾਈ ਅੱਡੇ ਦਾ ਉਦਘਾਟਨ ਕਰਨ ਅਤੇ 18 ਹਜ਼ਾਰ ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਆਗ਼ਾਜ਼ ਕਰਨ ਮਗਰੋਂ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਇਹ ਹਵਾਈ ਅੱਡਾ ਆਂਧਰਾ ਪ੍ਰਦੇਸ਼, ਖ਼ਾਸਕਰ ਉੱਤਰੀ ਖੇਤਰ ਦੇ ਵਿਕਾਸ ਲਈ ‘ਰਨਵੇਅ’ ਵਜੋਂ ਕੰਮ ਕਰੇਗਾ। ਪ੍ਰਧਾਨ ਮੰਤਰੀ ਨੇ ਕਾਂਗਰਸ ਅਤੇ ਗਾਂਧੀ ਪਰਿਵਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਪਹਿਲਾਂ ਹਵਾਈ ਅੱਡਿਆਂ ਦੇ ਨਾਮ ਸਿਰਫ਼ ਇੱਕੋ ਪਰਿਵਾਰ ਦੇ ਨਾਮ ’ਤੇ ਰੱਖੇ ਜਾਂਦੇ ਸਨ।

ਪ੍ਰਧਾਨ ਮੰਤਰੀ ਨੇ ਖ਼ੁਲਾਸਾ ਕੀਤਾ ਕਿ ਗੂਗਲ ਨੇ ਵੀ ਵਿਸ਼ਾਖਾਪਟਨਮ ’ਚ 15 ਅਰਬ ਡਾਲਰ ਦੇ ਏ ਆਈ ਅਤੇ ਕਲਾਊਡ ਇੰਫਰਾਸਟਰਕਚਰ ਕੈਂਪਸ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਨਾਕਾ ਪੱਲੀ ’ਚ ਮੈਗਾ ਫਾਰਮਾ ਪਾਰਕ ਦਾ ਸਮਰਥਨ ਕਰ ਰਹੀ ਹੈ।

Advertisement

ਹਵਾਈ ਅੱਡੇ ਤੋਂ ਉਡਾਣਾਂ 17 ਤੋਂ

ਭੋਗਪੁਰਮ: ਜੀ ਐੱਮ ਆਰ ਗਰੁੱਪ ਨੇ ਐਲਾਨ ਕੀਤਾ ਹੈ ਕਿ ਵਿਸ਼ਾਖਾਪਟਨਮ ਨੇੜੇ ਭੋਗਪੁਰਮ ਵਿਖੇ ਬਣਿਆ ਨਵਾਂ ਅਲੂਰੀ ਸੀਤਾਰਾਮ ਰਾਜੂ ਕੌਮਾਂਤਰੀ ਹਵਾਈ ਅੱਡਾ 17 ਅਗਸਤ ਤੋਂ ਉਡਾਣਾਂ ਸ਼ੁਰੂ ਕਰੇਗਾ ਜੋ 5,700 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਸ ਹਵਾਈ ਅੱਡੇ ਦੀ ਸ਼ੁਰੂਆਤੀ ਸਾਲਾਨਾ ਸਮਰੱਥਾ 60 ਲੱਖ ਮੁਸਾਫ਼ਰਾਂ ਦੀ ਹੈ, ਜਿਸ ਨੂੰ ਵਧਾ ਕੇ 4 ਕਰੋੜ ਕੀਤਾ ਜਾਵੇਗਾ। ਕੰਪਨੀ ਨੇ ਕਿਹਾ ਕਿ ਇਹ ਮੁਲਕ ਦਾ ਦੂਜਾ ਗਰੀਨਫੀਲਡ ਹਵਾਈ ਅੱਡਾ ਹੈ, ਜਿਸ ਨੂੰ ਨਿਰਧਾਰਤ ਸਮੇਂ ਤੋਂ ਕਈ ਮਹੀਨੇ ਪਹਿਲਾਂ ਮੁਕੰਮਲ ਕਰ ਲਿਆ ਗਿਆ ਹੈ। -ਪੀਟੀਆਈ

Advertisement

Advertisement
×