ਕੁਰਨੂਲ (ਆਂਧਰਾ ਪ੍ਰਦੇਸ਼), 14 ਫਰਵਰੀ
ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਵਿਚ ਐਤਵਾਰ ਸਵੇਰੇ ਮਿੰਨੀ ਬੱਸ ਦੇ ਟਰੱਕ ਵਿਚਲੇ ਟੱਕਰ ਕਾਰਨ 14 ਲੋਕਾਂ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਇੱਕ ਬੱਚਾ ਅਤੇ ਅੱਠ ਔਰਤਾਂ ਸ਼ਾਮਲ ਹਨ। ਇਹ ਘਟਨਾ ਤੜਕੇ ਚਾਰ ਵਜੇ ਦੀ ਹੈ, ਜਦੋਂ ਚਿਤੂਰ ਜ਼ਿਲ੍ਹੇ ਦੇ ਕੁਝ ਲੋਕ ਮਿੰਨੀ ਬੱਸ ਰਾਹੀਂ ਹੈਦਰਾਬਾਦ ਜਾ ਰਹੇ ਸਨ। ਇਹ ਲੋਕ ਰਾਜਸਥਾਨ ਦੇ ਅਜਮੇਰ ਜਾ ਰਹੇ ਸਨ। ਮੁਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਬੱਸ ਡਰਾਈਵਰ ਦਾ ਸੰਤੁਲਨ ਵਿਗੜ ਗਿਆ ਤੇ ਬੱਸ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਉਲਟਦੀ ਹੋਈ ਦੂਜੇ ਪਾਸੇ ਟਰੱਕ ਨਾਲ ਟਕਰਾਅ ਗਈ।