ਜੰਮੂ, 30 ਅਕਤੂਬਰ
ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨੇ ਸ਼ੁੱਕਰਵਾਰ ਨੂੰ ਅਤਿਵਾਦੀ ਟਿਕਾਣੇ ਦਾ ਪਤਾ ਲਗਾਇਆ ਅਤੇ ਆਟੋਮੈਟਿਕ ਰਾਈਫਲਾਂ ਅਤੇ ਪਿਸਤੌਲ ਸਮੇਤ ਭਾਰੀ ਮਾਤਰਾ ਵਿਚ ਗੋਲਾ ਬਾਰੂਦ ਅਤੇ ਹਥਿਆਰ ਬਰਾਮਦ ਕੀਤੇ। ਰਾਜੌਰੀ ਦੇ ਸੀਨੀਅਰ ਪੁਲੀਸ ਕਪਤਾਨ ਚੰਦਨ ਕੋਹਲੀ ਨੇ ਦੱਸਿਆ ਕਿ ਖਾਸ ਜਾਣਕਾਰੀ ਦੇ ਅਧਾਰ ’ਤੇ ਜੰਮੂ-ਕਸ਼ਮੀਰ ਪੁਲੀਸ ਅਤੇ 38 ਰਾਸ਼ਟਰੀ ਰਾਈਫਲਜ਼ ਦੀਆਂ ਸਾਂਝੀਆਂ ਟੀਮਾਂ ਨੇ ਗੰਭੀਰ ਮੁਗਲਾਨ ਖੇਤਰ ਦੇ ਨੇੜੇ ਸੰਘਣੇ ਜੰਗਲਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ। ਤਲਾਸ਼ੀ ਦੌਰਾਨ ਅਤਿਵਾਦੀਆਂ ਦੇ ਟਿਕਾਣੇ ਤੋਂ ਦੋ ਏਕੇ ਰਾਈਫਲਾਂ, ਕਾਰਤੂਸ, ਚੀਨ ਦੇ ਬਣੇ ਦੋ ਪਿਸਤੌਲ, ਪੰਜ ਤੋ ਛੇ ਕਿਲੋ ਧਮਾਕਾਖੇਜ਼ ਸਮੱਗਰੀ, ਗੋਲਾਬਾਰੂਦ ਤੇ ਹਥਿਆਰ ਬਰਾਮਦ ਹੋਏ।