DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Amit Shah Food Poisoning: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜ਼ਹਿਰਬਾਦ ਹੋਇਆ ਪਰ ਹੁਣ ਉਹ ‘ਬਿਲਕੁਲ ਠੀਕ’ ਹਨ: ਜੋਸ਼ੀ

ਕਰਨਾਟਕ ਦੌਰੇ ਦੌਰਾਨ ਸਿਹਤ ਵਿਗੜਨ ਕਾਰਨ ਪ੍ਰੋਗਰਾਮ ਰੱਦ

  • fb
  • twitter
  • whatsapp
  • whatsapp
Advertisement

Amit Shah Food Poisoning: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਕਰਨਾਟਕ ਦੇ ਦੌਰੇ ’ਤੇ ਗਏ ਸਨ ਪਰ ਉਨ੍ਹਾਂ ਨੂੰ ਫੂਡ ਪੋਇਜ਼ਨਿੰਗ ਦੀ ਸ਼ਿਕਾਇਤ ਹੋ ਗਈ ਸੀ ਪਰ ਹੁਣ ਉਹ ਬਿਲਕੁਲ ਠੀਕ ਹਨ। ਇਹ ਜਾਣਕਾਰੀ ਸੀਨੀਅਰ ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਦਿੱਤੀ।

ਅਮਿਤ ਸ਼ਾਹ ਨੇ ਹੁਬਲੀ ਵਿਚ ਕੇ.ਐੱਲ.ਈ. ਜਗਦਗੁਰੂ ਗੰਧਰ ਮਹਾਸਵਾਮੀਗਲੂ ਮੂਰੁਸਾਵੀਰਮਠ ਮੈਡੀਕਲ ਕਾਲਜ ਦੀ ਨਵੀਂ ਅਕਾਦਮਿਕ ਇਮਾਰਤ ਅਤੇ 1,200 ਬੈੱਡਾਂ ਵਾਲੇ ਕੇ.ਐੱਲ.ਈ. ਹਸਪਤਾਲ ਅਤੇ ਮੈਡੀਕਲ ਰਿਸਰਚ ਸੈਂਟਰ ਦਾ ਉਦਘਾਟਨ ਕਰਨਾ ਸੀ ਪਰ ਸਿਹਤ ਖ਼ਰਾਬ ਹੋਣ ਕਾਰਨ ਉਹ ਦਿਨ ਵਿੱਚ ਇਸ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕੇ। ਹਾਲਾਂਕਿ, ਸਥਾਨਕ ਨੇਤਾਵਾਂ ਨੇ ਦੱਸਿਆ ਕਿ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਸ਼ਾਮ ਨੂੰ ਉਨ੍ਹਾਂ ਨੇ ਕੈਂਪਸ ਦਾ ਦੌਰਾ ਕੀਤਾ ਸੀ।

Advertisement

ਇਸ ਤੋਂ ਇਲਾਵਾ ਅਮਿਤ ਸ਼ਾਹ ਦਾ ਬੇਲਾਗਾਵੀ ਜ਼ਿਲ੍ਹੇ ਦਾ ਦੌਰਾ ਵੀ ਰੱਦ ਕਰ ਦਿੱਤਾ ਗਿਆ, ਜਿੱਥੇ ਉਨ੍ਹਾਂ ਨੇ ਚਿਕੋਡੀ ਤਾਲੁਕਾ ਦੇ ਐਕਸੰਬਾ ਵਿਚ ਬੀਰੇਸ਼ਵਰ ਕੋਆਪ੍ਰੇਟਿਡ ਕ੍ਰੈਡਿਟ ਸੁਸਾਇਟੀ ਦੀ ਨਵੀਂ ਮੁੱਖ ਇਮਾਰਤ ਦਾ ਉਦਘਾਟਨ ਕਰਨਾ ਸੀ।

Advertisement

ਪ੍ਰਹਿਲਾਦ ਜੋਸ਼ੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, "ਅਮਿਤ ਸ਼ਾਹ ਦੀ ਫੂਡ ਪੋਇਜ਼ਨਿੰਗ ਕਾਰਨ ਸਿਹਤ ਵਿਗੜ ਗਈ ਸੀ। ਹੁਣ ਅਮਿਤ ਸ਼ਾਹ ਬਿਲਕੁਲ ਠੀਕ ਹਨ ਅਤੇ ਕੁਦਰਤੀ ਤੌਰ 'ਤੇ ਫੂਡ ਪੋਇਜ਼ਨਿੰਗ ਕਾਰਨ ਉਲਟੀਆਂ ਹੋਣ ਕਰਕੇ ਉਨ੍ਹਾਂ ਨੂੰ ਕੁਝ ਕਮਜ਼ੋਰੀ ਮਹਿਸੂਸ ਹੋਈ ਸੀ।

ਇਸ ਤੋਂ ਪਹਿਲਾਂ ਦਿਨ ਵਿੱਚ, ਪ੍ਰਹਿਲਾਦ ਜੋਸ਼ੀ ਨੇ ਕਰਨਾਟਕ ਦੇ ਮੈਡੀਕਲ ਸਿੱਖਿਆ ਮੰਤਰੀ ਸ਼ਰਨ ਪ੍ਰਕਾਸ਼ ਪਾਟਿਲ, ਸਾਬਕਾ ਮੁੱਖ ਮੰਤਰੀ ਬਸਵਰਾਜ ਬੋਮਈ, ਜਗਦੀਸ਼ ਸ਼ੈੱਟਾਰ ਅਤੇ ਸ਼੍ਰੀ ਜਗਦਗੁਰੂ ਮੂਰੁਸਾਵੀਰਮਠ ਦੇ ਸ਼੍ਰੀ ਗੁਰੁਸਿੱਧ ਰਾਜਯੋਗੀਂਦਰ ਸੁਆਮੀ ਨਾਲ ਅਮਿਤ ਸ਼ਾਹ ਦੀ ਗੈਰ-ਮੌਜੂਦਗੀ ਵਿੱਚ ਹੁਬਲੀ ਵਿੱਚ ਕੇ.ਐੱਲ.ਈ. ਦੇ ਕੈਂਪਸਾਂ ਦਾ ਉਦਘਾਟਨ ਕੀਤਾ। ਕੇ.ਐੱਲ.ਈ. ਸੁਸਾਇਟੀ ਦੇ ਚੇਅਰਮੈਨ ਅਤੇ ਸਾਬਕਾ ਰਾਜ ਸਭਾ ਮੈਂਬਰ ਪ੍ਰਭਾਕਰ ਕੋਰੇ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਇਸ ਇਤਿਹਾਸਕ ਸਮਾਗਮ ਦੇ ਮੁੱਖ ਖਿੱਚ ਦਾ ਕੇਂਦਰ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਡਾਕਟਰਾਂ ਦੀ ਸਲਾਹ 'ਤੇ ਹੋਟਲ ਵਿੱਚ ਹੀ ਰੁਕੇ ਹਨ ਕਿਉਂਕਿ ਉਨ੍ਹਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਹੋ ਗਈਆਂ ਸਨ। ਦੱਸਣਯੋਗ ਹੈ ਕਿ ਅਮਿਤ ਸ਼ਾਹ ਸ਼ੁੱਕਰਵਾਰ ਦੇਰ ਰਾਤ ਹੁਬਲੀ ਪਹੁੰਚੇ ਸਨ।

Advertisement
×