DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Goa ’ਚ ‘AAP’ ਅਤੇ ਜੀ ਐੱਫ ਪੀ ਵਿਚਾਲੇ ਗੱਠਜੋੜ ਦਾ ਐਲਾਨ

ਦੋਵੇਂ ਪਾਰਟੀਆਂ ਅਗਲੇ ਵਰ੍ਹੇ ਵਿਧਾਨ ਸਭਾ ਚੋਣਾਂ ਰਲ ਕੇ ਲਡ਼ਨਗੀਆਂ

  • fb
  • twitter
  • whatsapp
  • whatsapp
featured-img featured-img
ਆਪ ਆਗੂ ਅਰਵਿੰਦ ਕੇਜਰੀਵਾਲ ਅਤੇ ਗੋਆ ਫਾਰਵਰਡ ਪਾਰਟੀ ਦੇ ਆਗੂ ਚੁਣਾਵੀ ਗੱਠਜੋੜ ਦਾ ਐਲਾਨ ਕਰਦੇ ਹੋਏ। -ਫੋਟੋ: ਪੀਟੀਆਈ
Advertisement
‘ਆਪ’ ਅਤੇ ਗੋਆ ਫਾਰਵਰਡ ਪਾਰਟੀ (ਜੀ ਐੱਫ ਪੀ) ਨੇ ਅਗਲੇ ਵਰ੍ਹੇ ਸੂਬੇ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗੱਠਜੋੜ ਦਾ ਐਲਾਨ ਕੀਤਾ ਹੈ। ਗੱਠਜੋੜ ਨੂੰ ‘ਗੋਆ ਫਸਟ’ ਦਾ ਨਾਮ ਦਿੰਦਿਆਂ ਦਾਅਵਾ ਕੀਤਾ ਗਿਆ ਹੈ ਕਿ ਉਹ ਵੋਟਰਾਂ ਨੂੰ ਭਾਜਪਾ ਅਤੇ ਕਾਂਗਰਸ ਦਾ ਬਦਲ ਦੇਣਗੇ।

ਦੋਵੇਂ ਪਾਰਟੀਆਂ ਵਿਚਾਲੇ ਗੱਠਜੋੜ ਦਾ ਐਲਾਨ ਕਰਦਿਆਂ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹੁਕਮਰਾਨ ਭਾਜਪਾ ਨੂੰ ਆਉਂਦੀਆਂ ਚੋਣਾਂ ’ਚ ਬਹੁਮਤ ਨਹੀਂ ਮਿਲੇਗਾ ਅਤੇ ‘ਗੋਆ ਫਸਟ’ ਗੱਠਜੋੜ ਅਗਲੀ ਸਰਕਾਰ ਬਣਾਏਗਾ। ਪਾਰਟੀ ਦੇ ਸੱਤ ਰਾਜ ਸਭਾ ਮੈਂਬਰਾਂ ਦੇ ਭਾਜਪਾ ਨਾਲ ਰਲੇਵੇਂ ਮਗਰੋਂ ‘ਆਪ’ ਨੇ ਸਬਕ ਸਿੱਖਿਆ ਹੈ ਅਤੇ ਉਹ ਭਵਿੱਖ ’ਚ ਉਮੀਦਵਾਰ ਸੋਚ-ਸਮਝ ਕੇ ਚੁਣਨਗੇ। ਰਾਜ ਸਭਾ ਮੈਂਬਰਾਂ ਨੇ ਪਾਰਟੀ ਨਾਲ ਧੋਖਾ ਕੀਤਾ ਕਿਉਂਕਿ ਉਨ੍ਹਾਂ ਨੂੰ ਲੋਕਾਂ ਨੇ ਨਹੀਂ ‘ਆਪ’ ਨੇ ਚੁਣ ਕੇ ਰਾਜ ਸਭਾ ਭੇਜਿਆ ਸੀ।

Advertisement

ਗੋਆ ਫਾਰਵਰਡ ਪਾਰਟੀ ਦੇ ਪ੍ਰਧਾਨ ਵਿਜੈ ਸਰਦੇਸਾਈ, ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਅਤੇ ਹੋਰਾਂ ਦੀ ਹਾਜ਼ਰੀ ’ਚ ਕੇਜਰੀਵਾਲ ਨੇ ਕਿਹਾ, ‘‘ਗੋਆ ਦੇ ਲੋਕ ਬਦਲ ਚਾਹੁੰਦੇ ਹਨ। ਗੋਆ ਫਸਟ ਅਗਲੀ ਸਰਕਾਰ ਬਣਾਏਗੀ।’’ ਉਨ੍ਹਾਂ ਕਿਹਾ ਕਿ ਗੱਠਜੋੜ ’ਚ ਦੋਵੇਂ ਪਾਰਟੀਆਂ ਬਰਾਬਰ ਦੀ ਭਾਈਵਾਲ ਹੋਣਗੀਆਂ ਅਤੇ ਉਨ੍ਹਾਂ ਨਾਲ ਹੋਰ ਸਿਆਸੀ ਤਾਕਤਾਂ ਵੀ ਜੁੜ ਸਕਦੀਆਂ ਹਨ। ਗੋਆ ਦੀ 40 ਮੈਂਬਰੀ ਵਿਧਾਨ ਸਭਾ ’ਚ ‘ਆਪ’ ਦੇ ਦੋ ਜਦਕਿ ਜੀ ਐੱਫ ਪੀ ਦਾ ਇੱਕ ਵਿਧਾਇਕ ਹੈ। ਸਰਦੇਸਾਈ ਦੀ ਪਾਰਟੀ ਨੇ 2022 ਦੀਆਂ ਚੋਣਾਂ ’ਚ ਕਾਂਗਰਸ ਨਾਲ ਗੱਠਜੋੜ ਕੀਤਾ ਸੀ।

Advertisement

Advertisement
×