DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਸਾਰੇ ਚੰਦਾ ਚੋਰ ਭਾਜਪਾ ਦਾ ਹਿੱਸਾ: Congress

ਰਾਮ ਮੰਦਰ ਦੇ ਚਡ਼੍ਹਾਵੇ ’ਚ ਹੇਰਾਫੇਰੀ ਲਈ ਭਾਜਪਾ ’ਤੇ ਤਿੱਖਾ ਨਿਸ਼ਾਨਾ ਸੇਧਿਆ

  • fb
  • twitter
  • whatsapp
  • whatsapp
featured-img featured-img
ਦਿੱਲੀ ’ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਆਗੂ ਪ੍ਰਮੋਦ ਤਿਵਾੜੀ। -ਫੋਟੋ: ਪੀਟੀਆਈ
Advertisement
ਕਾਂਗਰਸ ਨੇ ਅਯੁੱਧਿਆ ’ਚ ਰਾਮ ਮੰਦਰ ਦੇ ਚੜ੍ਹਾਵੇ ਦੀ ਕਥਿਤ ਚੋਰੀ ਦੇ ਮਾਮਲੇ ਲਈ ਭਾਜਪਾ ਉੱਤੇ ਤਿੱਖਾ ਹਮਲਾ ਬੋਲਿਆ ਹੈ। ਕਾਂਗਰਸ ਆਗੂ ਪ੍ਰਮੋਦ ਤਿਵਾੜੀ ਨੇ ਕਿਹਾ ਕਿ ਭਾਜਪਾ ’ਚ ਸਾਰੇ ਲੋਕ ਚੰਦਾ ਚੋਰ ਨਹੀਂ ਹਨ ਪਰ ਸਾਰੇ ਚੰਦਾ ਚੋਰ ਭਾਜਪਾ ਵਿੱਚ ਹੀ ਹਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਿਵਾੜੀ ਨੇ ਦਾਅਵਾ ਕੀਤਾ ਕਿ ਰਾਮ ਮੰਦਰ ’ਚ ਚੋਰੀ ਸਿਰਫ਼ ਚੰਦੇ ਤੱਕ ਹੀ ਸੀਮਤ ਨਹੀਂ ਸੀ ਸਗੋਂ ਇਸ ਦੀ ਸ਼ੁਰੂਆਤ ‘ਸ਼ਿਲਾ ਪੂਜਨ’ ਦੇ ਸਮੇਂ ਤੋਂ ਹੀ ਹੋ ਗਈ ਸੀ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਕਦੇ ਨਹੀਂ ਚਾਹੁੰਦੀ ਸੀ ਕਿ ਅਯੁੱਧਿਆ ’ਚ ਰਾਮ ਮੰਦਰ ਬਣੇ ਅਤੇ ਉਹ ਸਿਰਫ਼ ਇਸ ਮੁੱਦੇ ਨੂੰ ਜਿਉਂਦਾ ਰੱਖਣਾ ਚਾਹੁੰਦੀ ਸੀ।ਕਾਂਗਰਸ ਆਗੂ ਨੇ ਕਿਹਾ ਕਿ ਅਸਲ ’ਚ ਰਾਮ ਮੰਦਰ ਭਾਜਪਾ ਨੇ ਨਹੀਂ ਬਣਾਇਆ ਸਗੋਂ ਇਹ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਤਿਆਰ ਹੋਇਆ ਹੈ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਚੋਣਾਂ ਵੱਧ ਮਹੱਤਵਪੂਰਨ ਸਨ ਜਿਸ ਕਾਰਨ ਉਨ੍ਹਾਂ ਅਧੂਰੇ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਨੂੰ ਅੰਜਾਮ ਦਿੱਤਾ।

ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸ਼ੰਕਰਾਚਾਰਿਆ ਨੂੰ ਇਸ ਸਮਾਗਮ ’ਚ ਸੱਦਾ ਨਹੀਂ ਦਿੱਤਾ ਗਿਆ ਅਤੇ ਮੰਦਰ ਟਰੱਸਟ ਦੇ ਸਾਰੇ ਮੈਂਬਰ ਮੋਦੀ ਦੀ ਨਿੱਜੀ ਪਸੰਦ ਅਨੁਸਾਰ ਨਿਯੁਕਤ ਕੀਤੇ ਗਏ ਸਨ। ਤਿਵਾੜੀ ਨੇ ਸਵਾਲ ਕੀਤਾ ਕਿ ਜੇ ਮੋਦੀ ਮੰਦਰ ਨਿਰਮਾਣ ਦਾ ਸਿਹਰਾ ਲੈ ਰਹੇ ਹਨ ਤਾਂ ਉਹ ਉਨ੍ਹਾਂ ਲੋਕਾਂ ਵੱਲੋਂ ਕੀਤੇ ਗਏ ਪਾਪਾਂ ਤੋਂ ਆਪਣੇ ਆਪ ਨੂੰ ਕਿਵੇਂ ਵੱਖ ਕਰ ਸਕਦੇ ਹਨ ਜਿਨ੍ਹਾਂ ਨੂੰ ਉਨ੍ਹਾਂ ਜ਼ਿੰਮੇਵਾਰੀ ਸੌਂਪੀ ਸੀ।

Advertisement

Advertisement

Advertisement
×