DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Jantar Mantar protest: ‘ਆਇਸਾ’ ਪ੍ਰਧਾਨ ਨੇਹਾ ਬੋਰਾ ਨੂੰ ਹਿਰਾਸਤ ’ਚ ਲਿਆ

ਵਿਦਿਆਰਥੀ ਕਾਰਕੁਨ ਨੂੰ ਨਰੇਲਾ ਥਾਣੇ ’ਚ ਰਿਹਾਅ ਕੀਤਾ; ਲਗਾਤਾਰ ਤੀਜੇ ਦਿਨ ਵਿਖਾਵਾਕਾਰੀਆਂ ਨੂੰ ਜੰਤਰ ਮੰਤਰ ’ਤੇ ਪਹੁੰਚਣ ਤੋਂ ਰੋਕਿਆ

  • fb
  • twitter
  • whatsapp
  • whatsapp
featured-img featured-img
ਆਇਸਾ ਦੀ ਕੌਮੀ ਪ੍ਰਧਾਨ ਨੇਹਾ ਬੋਰਾ ਨੂੰ ਬੈਰੀਕੇਡ ਟੱਪਣ ਤੋਂ ਰੋਕਦੀ ਹੋਈ ਪੁਲੀਸ ਮੁਲਾਜ਼ਮ। -ਫੋਟੋ: ਪੀਟੀਆਈ
Advertisement

ਵਿਖਾਵਾਕਾਰੀਆਂ ਨੇ ਅੱਜ ਲਗਾਤਾਰ ਤੀਜੇ ਦਿਨ ਜੰਤਰ ਮੰਤਰ ਉੱਤੇ ਧਰਨੇ ਵਾਲੀ ਥਾਂ ਵਾਪਸੀ ਦੀਆਂ ਕੋਸ਼ਿਸ਼ਾਂ ਕੀਤੀਆਂ। ਜੰਤਰ ਮੰਤਰ ਨੇੜੇ ਸੀ ਈ ਸੀ ਖਿਲਾਫ਼ ਰੋਸ ਮਾਰਚ ਦੌਰਾਨ ਦਿੱਲੀ ਪੁਲੀਸ ਨੇ ਜਥੇਬੰਦੀ ਦੀ ਕੌਮੀ ਪ੍ਰਧਾਨ ਨੇਹਾ ਬੋਰਾ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲੀਸ ਬੋਰਾ ਨੂੰ ਬਿਨਾਂ ਨੰਬਰ ਪਲੇਟ ਵਾਲੇ ਪ੍ਰਾਈਵੇਟ ਵਾਹਨ ’ਚ ਕਿਸੇ ਅਣਦੱਸੀ ਥਾਂ ਲੈ ਗਈ ਹੈ। ਬੋਰਾ ਨਾਲ ਉਸ ਮੌਕੇ ਵਾਹਨ ਵਿੱਚ ਕੋਈ ਮਹਿਲਾ ਪੁਲੀਸ ਅਧਿਕਾਰੀ ਮੌਜੂਦ ਨਹੀਂ ਸੀ, ਜੋ ਨੇਮਾਂ ਦੀ ਉਲੰਘਣਾ ਹੈ। ਬੋਰਾ ਨੂੰ ਮਗਰੋਂ ਨਰੇਲਾ ਸਨਅਤੀ ਖੇਤਰ ਪੁਲੀਸ ਥਾਣੇ ਵਿੱਚ ਰਿਹਾਅ ਕਰ ਦਿੱਤਾ ਗਿਆ। ਹਾਲਾਂਕਿ ਉਸ ਦਾ ਫੋਨ ਤੇ ਬੈਗ ਨਹੀਂ ਦਿੱਤਾ ਗਿਆ, ਜਿਸ ਮਗਰੋਂ ਵਕੀਲਾਂ ਦੀ ਟੀਮ ਉਥੇ ਭੇਜੀ ਗਈ।

ਇਸ ਤੋਂ ਪਹਿਲਾਂ ਅੱਜ ਦਿਨੇ ਆਇਸਾ ਕਾਰਕੁਨਾਂ ਨੇ ਲਗਾਤਾਰ ਤੀਜੇ ਦਿਨ ਜੰਤਰ ਮੰਤਰ ਉੱਤੇ ਧਰਨੇ ਵਾਲੀ ਥਾਂ ਪਹੁੰਚਣ ਦੀਆਂ ਕੋਸ਼ਿਸ਼ਾਂ ਕੀਤੀਆਂ। ਕਾਰਕੁਨ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ। ਕਾਰਕੁਨਾਂ ਨੇ ਅਸ਼ੋਕ ਰੋਡ ’ਤੇ ਆਂਧਰਾ ਭਵਨ ਸਰਕਲ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ, ਪਰ ਦਿੱਲੀ ਪੁਲੀਸ ਨੇ ਰੋਕਾਂ ਤੇ ਸੁਰੱਖਿਆ ਬਲਾਂ ਦੀ ਤਾਇਨਾਤੀ ਨਾਲ ਇਲਾਕੇ ਦੀ ਕਿਲੇਬੰਦੀ ਕੀਤੀ ਹੋਈ ਸੀ। ਇਸ ਦੌਰਾਨ ਵਿਖਾਵਾਕਾਰੀਆਂ ਤੇ ਸੁਰੱਖਿਆ ਬਲਾਂ ਦਰਮਿਆਨ ਸੰਖੇਪ ਝੜਪ ਵੀ ਹੋਈ। ਪ੍ਰਦਰਸ਼ਨਕਾਰੀਆਂ ਨੇ ਪੁਲੀਸ ’ਤੇ ਕਥਿਤ ਬਦਸਲੂਕੀ ਕਰਨ ਦਾ ਦੋਸ਼ ਲਾਇਆ। ਬੋਰਾ ਨੇ ਬੈਰੀਕੇਡ ’ਤੇ ਚੜ੍ਹਨ ਦੀ ਕੋਸ਼ਿਸ਼ ਵੀ ਕੀਤੀ। ਉਧਰ ਦਿੱਲੀ ਪੁਲੀਸ ਨੇ ਇੰਡੀਆ ਗੇਟ ਵੱਲ ਵੱਧ ਰਹੇ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਦਿੱਲੀ ਇਕਾਈ ਦੇ ਪ੍ਰਧਾਨ ਸੌਰਭ ਭਾਰਦਵਾਜ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲੀਸ ਆਪ ਵਰਕਰਾਂ ਨੂੰ ਬੱਸਾਂ ਵਿੱਚ ਬਿਠਾ ਕੇ ਲੈ ਗਈ। ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਕਸ ’ਤੇ ਪੋਸਟ ਵਿੱਚ ਕਿਹਾ ਕਿ ‘ਮੋਦੀ ਜੀ ਨੇ ਹਿਟਲਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ।’ ਦਿੱਲੀ ਪੁਲੀਸ ਨੇ ਸ਼ਨਿੱਚਰਵਾਰ ਨੂੰ 150 ਤੋਂ ਵੱਧ ਵਿਖਾਵਾਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਸੀ।

Advertisement

Advertisement
Advertisement
×