ਨਵੀਂ ਦਿੱਲੀ, 21 ਸਤੰਬਰ
ਡੀਜੀਸੀਏ ਨੇ ਅੱਜ ਕਿਹਾ ਕਿ ਉਸ ਨੇ ਕੁਝ ਖਾਮੀਆਂ ਕਾਰਨ ਟਾਟਾ ਸਮੂਹ ਦੀ ਮਾਲਕੀ ਵਾਲੀ ਏਅਰ ਇੰਡੀਆ ਦੇ ਉਡਾਣ ਸੁਰੱਖਿਆ ਮੁਖੀ ਰਾਜੀਵ ਗੁਪਤਾ ਨੂੰ ਇੱਕ ਮਹੀਨੇ ਲਈ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਡੀਜੀਸੀਏ ਨੇ ਏਅਰਲਾਈਨ ਨੂੰ ਨਿਰਦੇਸ਼ ਦਿੱਤਾ ਹੈ ਕਿ ਆਡਿਟਰ ਨੂੰ ਕੋਈ ਆਡਿਟ, ਨਿਗਰਾਨੀ ਤੇ ਮੌਕੇ ਦੀ ਜਾਂਚ ਦਾ ਕੰਮ ਨਾ ਸੌਂਪਿਆ ਜਾਵੇ। ਡੀਜੀਸੀਏ ਨੇ ਕਿਹਾ ਕਿ ਸਮੀਖਿਆ ਦੌਰਾਨ ਏਅਰ ਇੰਡੀਆ ਦੇ ਹਾਦਸੇ ਰੋਕੂ ਕੰਮ, ਉਡਾਣ ਸੁਰੱਖਿਆ ਨਿਯਮਾਂ ਤੇ ਪ੍ਰਸੰਗਿਕ ਸਿਵਲ ਹਵਾਬਾਜ਼ੀ ਜ਼ਰੂਰਤਾਂ ਅਨੁਸਾਰ ਤਕਨੀਕੀ ਮੁਲਾਜ਼ਮਾਂ ਦੀ ਕਮੀ ਪਾਈ ਗਈ। ਇਨ੍ਹਾਂ ਖਾਮੀਆਂ ਕਾਰਨ ਏਅਰ ਇੰਡੀਆ ਦੇ ਉਡਾਣ ਸੁਰੱਖਿਆ ਮੁਖੀ ਨੂੰ ਦਿੱਤੀ ਮਨਜ਼ੂਰੀ ’ਤੇ ਇੱਕ ਮਹੀਨੇ ਲਈ ਰੋਕ ਲਗਾ ਦਿੱਤੀ ਹੈ। -ਪੀਟੀਆਈ