Air India ਨੂੰ ਯਾਤਰੀਆਂ ਦਾ ਮੁੜ ਭਰੋਸਾ ਜਿੱਤਣ ਦੀ ਲੋੜ: ਚੰਦਰਸ਼ੇਖਰਨ
ਟਾਟਾ ਸੰਨਜ਼ ਦੇ ਚੇਅਰਮੈਨ ਐੱਨ ਚੰਦਰਸ਼ੇਖਰਨ ਨੇ ਅੱਜ ਇੱਥੇ ਕਰਮਚਾਰੀਆਂ ਨਾਲ ਮੀਟਿੰਗ ਦੌਰਾਨ ਏਅਰ ਇੰਡੀਆ ਦੇ ਨਵੇਂ ਸੀ ਈ ਓ ਤੇਵੋਲਡੇ ਗੈਬਰੇਮਰੀਅਮ ਦੀ ਰਸਮੀ ਜਾਣ-ਪਛਾਣ ਕਰਵਾਉਂਦਿਆਂ ਕਿਹਾ ਕਿ ਏਅਰਲਾਈਨ ਅਹਿਮ ਪੜਾਅ ਵਿੱਚ ਦਾਖਲ ਹੋ ਰਹੀ ਹੈ, ਜਿਸ ਲਈ ਯਾਤਰੀਆਂ ਦਾ...
Advertisement
ਟਾਟਾ ਸੰਨਜ਼ ਦੇ ਚੇਅਰਮੈਨ ਐੱਨ ਚੰਦਰਸ਼ੇਖਰਨ ਨੇ ਅੱਜ ਇੱਥੇ ਕਰਮਚਾਰੀਆਂ ਨਾਲ ਮੀਟਿੰਗ ਦੌਰਾਨ ਏਅਰ ਇੰਡੀਆ ਦੇ ਨਵੇਂ ਸੀ ਈ ਓ ਤੇਵੋਲਡੇ ਗੈਬਰੇਮਰੀਅਮ ਦੀ ਰਸਮੀ ਜਾਣ-ਪਛਾਣ ਕਰਵਾਉਂਦਿਆਂ ਕਿਹਾ ਕਿ ਏਅਰਲਾਈਨ ਅਹਿਮ ਪੜਾਅ ਵਿੱਚ ਦਾਖਲ ਹੋ ਰਹੀ ਹੈ, ਜਿਸ ਲਈ ਯਾਤਰੀਆਂ ਦਾ ਮੁੜ ਭਰੋਸਾ ਜਿੱਤਣ ਅਤੇ ਵਿੱਤੀ ਹਾਲਤ ਸੁਧਾਰਨ ਦੀ ਸਖ਼ਤ ਲੋੜ ਹੈ। ਇਸ ਦੌਰਾਨ ਨਵੇਂ ਸੀ ਈ ਓ ਗੈਬਰੇਮਰੀਅਮ ਨੇ ਸਪੱਸ਼ਟ ਕੀਤਾ ਕਿ ਸੁਰੱਖਿਆ ਉਨ੍ਹਾਂ ਦੀ ਸਭ ਤੋਂ ਪਹਿਲੀ ਤਰਜੀਹ ਹੋਵੇਗੀ। ਇਹ ਤਬਦੀਲੀ ਅਜਿਹੇ ਸਮੇਂ ਹੋਈ ਹੈ ਜਦੋਂ ਏਅਰ ਇੰਡੀਆ ਭਾਰੀ ਨੁਕਸਾਨ ਅਤੇ ਸੁਰੱਖਿਆ ਚੁਣੌਤੀਆਂ ਨਾਲ ਜੂਝ ਰਹੀ ਹੈ। ਪਿਛਲੇ ਵਿੱਤੀ ਵਰ੍ਹੇ ਦੌਰਾਨ ਕੰਪਨੀ ਨੂੰ ਦੋ ਅਰਬ ਡਾਲਰ ਤੋਂ ਵੱਧ ਦਾ ਘਾਟਾ ਪਿਆ ਹੈ। ਇਸ ਤੋਂ ਇਲਾਵਾ ਜੂਨ 2025 ਵਿੱਚ ਅਹਿਮਦਾਬਾਦ ਵਿੱਚ ਹੋਏ ਜਹਾਜ਼ ਹਾਦਸੇ ਵਿੱਚ 260 ਲੋਕਾਂ ਦੀ ਮੌਤ ਮਗਰੋਂ ਏਅਰਲਾਈਨ ਦੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਉੱਠੇ ਸਨ।
Advertisement
Advertisement
×

