DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Air India Group ਅਤੇ IndiGo ਪੱਛਮੀ ਏਸ਼ੀਆ ਲਈ 30 ਉਡਾਣਾਂ ਦਾ ਕਰਨਗੇ ਸੰਚਾਲਨ

ਬਹਿਰੀਨ, ਦੋਹਾ, ਕੁਵੈਤ ਅਤੇ ਤੇਲ ਅਵੀਵ ਲਈ ਉਡਾਣਾਂ ਲਗਾਤਾਰ ਮੁਅੱਤਲ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਏਅਰ ਇੰਡੀਆ ਗਰੁੱਪ ਅਤੇ ਇੰਡੀਗੋ ਬੁੱਧਵਾਰ ਨੂੰ ਪੱਛਮੀ ਏਸ਼ੀਆ ਲਈ ਸਮਾਨਾਂਤਰ ਉਡਾਣਾਂ ਦਾ ਸੰਚਾਲਨ ਕਰਨਗੇ। ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ 30 ਉਡਾਣਾਂ ਦੀ ਯੋਜਨਾ ਬਣਾ ਰਹੇ ਹਨ ਜਦਕਿ ਇੰਡੀਗੋ ਵੀ 30 ਉਡਾਣਾਂ ਦੀ ਤਿਆਰੀ ਕਰ ਰਹੀ ਹੈ। ਦੋਵੇਂ ਏਅਰਲਾਈਨਾਂ ਉੱਥੋਂ ਦੇ ਬਦਲਦੇ ਹਾਲਾਤ ਅਤੇ ਹਵਾਈ ਰਸਤਿਆਂ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀਆਂ ਸੇਵਾਵਾਂ ਜਾਰੀ ਰੱਖਣਗੀਆਂ।

ਏਅਰ ਇੰਡੀਆ ਨੇ ਦੱਸਿਆ ਕਿ ਉਸ ਦੀਆਂ 30 ਉਡਾਣਾਂ ਵਿੱਚੋਂ 16 ਖ਼ਾਸ ਤੌਰ 'ਤੇ ਸੰਯੁਕਤ ਅਰਬ ਅਮੀਰਾਤ (ਯੂ ਏ ਈ) ਲਈ ਹੋਣਗੀਆਂ। ਇਹ ਉਡਾਣਾਂ ਸਲਾਟ ਦੀ ਉਪਲਬਧਤਾ ਅਤੇ ਹਾਲਾਤ ਮੁਤਾਬਕ ਭਾਰਤ ਅਤੇ ਯੂ ਏ ਈ ਦੇ ਅਧਿਕਾਰੀਆਂ ਦੀ ਮਨਜ਼ੂਰੀ ਨਾਲ ਚਲਾਈਆਂ ਜਾਣਗੀਆਂ।

Advertisement

ਦੁਬਈ, ਅਬੂ ਧਾਬੀ ਅਤੇ ਸ਼ਾਰਜਾਹ ਲਈ ਸੇਵਾਵਾਂ ਸਿਰਫ਼ ਐਡ-ਹਾਕ ਪ੍ਰਬੰਧਾਂ ਰਾਹੀਂ ਜਾਰੀ ਰਹਿਣਗੀਆਂ। ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਦਿੱਲੀ ਤੋਂ ਦੁਬਈ ਲਈ ਉਡਾਣਾਂ ਚਲਾਉਣਗੀਆਂ। ਅਬੂ ਧਾਬੀ ਨੂੰ ਦਿੱਲੀ, ਕੋਚੀ, ਮੰਗਲੌਰ ਅਤੇ ਮੁੰਬਈ ਤੋਂ ਏਅਰ ਇੰਡੀਆ ਐਕਸਪ੍ਰੈਸ ਰਾਹੀਂ ਜੋੜਿਆ ਜਾਵੇਗਾ, ਜਦਕਿ ਅੰਮ੍ਰਿਤਸਰ ਅਤੇ ਕੰਨੂਰ ਤੋਂ ਸ਼ਾਰਜਾਹ ਲਈ ਉਡਾਣਾਂ ਚੱਲਣਗੀਆਂ।

Advertisement

ਓਮਾਨ ਵਿੱਚ ਮਸਕਟ ਰੂਟ 'ਤੇ ਤੈਅ ਕੀਤੀਆਂ ਉਡਾਣਾਂ ਜਾਰੀ ਰਹਿਣਗੀਆਂ, ਜਿਸ ਵਿੱਚ ਏਅਰ ਇੰਡੀਆ ਐਕਸਪ੍ਰੈਸ ਦਿੱਲੀ, ਮੁੰਬਈ ਅਤੇ ਕੰਨੂਰ ਤੋਂ ਸੇਵਾਵਾਂ ਦੇਵੇਗੀ।

ਸਾਊਦੀ ਅਰਬ ਲਈ ਉਡਾਣਾਂ ਦੀ ਸਹੂਲਤ ਸੀਮਤ ਰਹੇਗੀ। ਏਅਰ ਇੰਡੀਆ ਦਿੱਲੀ ਅਤੇ ਮੁੰਬਈ ਤੋਂ ਜੇਦਾਹ ਲਈ ਉਡਾਣਾਂ ਚਲਾਏਗੀ, ਜਦਕਿ ਏਅਰ ਇੰਡੀਆ ਐਕਸਪ੍ਰੈਸ ਕੋਜ਼ੀਕੋਡ ਅਤੇ ਮੰਗਲੌਰ ਨੂੰ ਜੇਦਾਹ ਨਾਲ ਜੋੜੇਗੀ। ਰਿਆਦ ਲਈ ਤੈਅ ਉਡਾਣਾਂ ਚੱਲਣਗੀਆਂ। ਉੱਥੇ ਹੀ ਬਹਿਰੀਨ, ਦੋਹਾ, ਕੁਵੈਤ ਅਤੇ ਤੇਲ ਅਵੀਵ ਲਈ ਉਡਾਣਾਂ ਲਗਾਤਾਰ ਮੁਅੱਤਲ ਹਨ।

ਇਸ ਦੇ ਨਾਲ ਹੀ ਇੰਡੀਗੋ ਨੇ ਮੱਧ ਪੂਰਬ ਲਈ 30 ਉਡਾਣਾਂ ਤੈਅ ਕੀਤੀਆਂ ਹਨ। ਇਹ ਉਡਾਣਾਂ ਦਿੱਲੀ, ਮੁੰਬਈ, ਹੈਦਰਾਬਾਦ, ਬੈਂਗਲੁਰੂ ਅਤੇ ਕੋਚੀ ਵਰਗੇ ਭਾਰਤੀ ਸ਼ਹਿਰਾਂ ਨੂੰ ਦੁਬਈ, ਅਬੂ ਧਾਬੀ, ਰਿਆਦ, ਜੇਦਾਹ, ਮਸਕਟ ਅਤੇ ਸ਼ਾਰਜਾਹ ਨਾਲ ਜੋੜਨਗੀਆਂ।

ਇੰਡੀਗੋ ਦੇ ਬੁਲਾਰੇ ਨੇ ਕਿਹਾ, "ਮੱਧ ਪੂਰਬ ਵਿੱਚ ਹਾਲਾਤ ਬਦਲਣ ਕਾਰਨ ਅਪਡੇਟ ਰਹਿਣਾ ਜ਼ਰੂਰੀ ਹੈ। ਉਡਾਣਾਂ ਦੇ ਸਮੇਂ ਵਿੱਚ ਬਦਲਾਅ ਹੋ ਸਕਦਾ ਹੈ, ਇਸ ਲਈ ਮੁਸਾਫਰਾਂ ਨੂੰ ਬੇਨਤੀ ਹੈ ਕਿ ਉਹ ਹਵਾਈ ਅੱਡੇ ਜਾਣ ਤੋਂ ਪਹਿਲਾਂ ਆਪਣੀ ਫਲਾਈਟ ਦੀ ਤਾਜ਼ਾ ਸਥਿਤੀ ਜ਼ਰੂਰ ਚੈੱਕ ਕਰ ਲੈਣ।"

ਉਡਾਣਾਂ ਰੱਦ ਹੋਣ ਕਾਰਨ ਪ੍ਰਭਾਵਿਤ ਮੁਸਾਫ਼ਰਾਂ ਨੂੰ ਮੁਫ਼ਤ ਰੀ-ਬੁਕਿੰਗ ਜਾਂ ਪੂਰੇ ਪੈਸੇ ਵਾਪਸ ਲੈਣ ਦੀ ਸਹੂਲਤ ਦਿੱਤੀ ਗਈ ਹੈ। ਇਸ ਦੇ ਨਾਲ ਹੀ ਏਅਰ ਇੰਡੀਆ ਐਕਸਪ੍ਰੈਸ ਨੇ ਅਜਿਹੀ ਸਥਿਤੀ ਵਿੱਚ, ਯੂ ਏ ਈ ਜਾਣ ਵਾਲੇ ਯਾਤਰੀਆਂ ਨੂੰ ਬਿਨਾਂ ਕਿਸੇ ਵਾਧੂ ਖਰਚੇ ਦੇ ਦੂਜੀਆਂ ਉਡਾਣਾਂ ਰਾਹੀਂ ਜਾਣ ਦਾ ਵਿਕਲਪ ਵੀ ਦਿੱਤਾ ਹੈ।

Advertisement
×