DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Air India ਦੀ ਫਲਾਈਟ ਹਵਾ ਵਿੱਚ ਡਗਮਗਾਉਣ ਦਾ ਮਾਮਲਾ: ਪਾਇਲਟ ਵੱਲੋਂ ਡਰੱਗ ਟੈਸਟ ਵਿੱਚ ਫੇਲ੍ਹ ਹੋਣ ਦੀਆਂ ਚਰਚਾਵਾਂ !

ਏਅਰ ਇੰਡੀਆ ਨੂੰ ਨਹੀਂ ਮਿਲੀ ਅਜੇ ਰਿਪੋਰਟ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

ਏਅਰ ਇੰਡੀਆ ਦੀ ਫੁਕੇਟ-ਦਿੱਲੀ ਉਡਾਣ ਦੇ ਹਵਾ ਦੇ ਤੇਜ਼ ਝਟਕਿਆਂ (ਟਰਬੂਲੈਂਸ) ਦੌਰਾਨ ਲਗਪਗ 300 ਫੁੱਟ ਹੇਠਾਂ ਆਉਣ ਅਤੇ 17 ਲੋਕਾਂ ਦੇ ਜ਼ਖ਼ਮੀ ਹੋਣ ਦੇ ਕੁਝ ਦਿਨਾਂ ਬਾਅਦ, ਇਸ ਦੇ ਇੱਕ ਪਾਇਲਟ ਵੱਲੋਂ ਲਾਜ਼ਮੀ ਪੋਸਟ-ਫਲਾਈਟ ਡਰੱਗ ਟੈਸਟ ਵਿੱਚ ਕਥਿਤ ਤੌਰ ਉੱਤੇ ਫੇਲ੍ਹ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹਾਲਾਂਕਿ, ਏਅਰ ਇੰਡੀਆ ਨੇ ਐਤਵਾਰ ਨੂੰ ਕਿਹਾ ਕਿ ਉਸ ਨੂੰ ਅਜੇ ਤੱਕ ਟੈਸਟ ਰਿਪੋਰਟ ਨਹੀਂ ਮਿਲੀ ਹੈ ਅਤੇ ਇਸ ਲਈ ਉਹ ਇਸ ਨਤੀਜੇ ਦੀ ਪੁਸ਼ਟੀ ਕਰਨ ਦੀ ਸਥਿਤੀ ਵਿੱਚ ਨਹੀਂ ਹੈ।

ਡਰੱਗ ਟੈਸਟ ਫੇਲ੍ਹ ਹੋਣ ਦੀ ਇਸ ਖ਼ਬਰ ਨੇ ਫਲਾਈਟ AI2379 ਦੀ ਜਾਂਚ ਵਿੱਚ ਇੱਕ ਹੋਰ ਨਵਾਂ ਪਹਿਲੂ ਜੋੜ ਦਿੱਤਾ ਹੈ, ਜੋ 4 ਅਗਸਤ ਨੂੰ ਟਰਬੂਲੈਂਸ ਦਾ ਸ਼ਿਕਾਰ ਹੋ ਗਈ ਸੀ ਅਤੇ ਅਚਾਨਕ ਉਚਾਈ ਘੱਟ ਹੋਣ ਤੋਂ ਬਾਅਦ ਦਿੱਲੀ ਵਿੱਚ ਸੁਰੱਖਿਅਤ ਉਤਰੀ ਸੀ। ਏਅਰ ਇੰਡੀਆ ਨੇ ਕਿਹਾ ਕਿ ਪ੍ਰੋਟੋਕੋਲ ਦੇ ਤਹਿਤ ਪੋਸਟ-ਫਲਾਈਟ ਸਕ੍ਰੀਨਿੰਗ ਕੀਤੀ ਗਈ ਸੀ, ਪਰ ਨਤੀਜੇ ਉਸ ਨਾਲ ਸਾਂਝੇ ਨਹੀਂ ਕੀਤੇ ਗਏ ਹਨ।

Advertisement

ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ, "ਅਸੀਂ ਜਾਣਦੇ ਹਾਂ ਕਿ ਪਾਇਲਟਾਂ ਨੇ ਲਾਗੂ ਪ੍ਰੋਟੋਕੋਲ ਦੇ ਅਨੁਸਾਰ ਉਡਾਣ ਤੋਂ ਬਾਅਦ ਸਕ੍ਰੀਨਿੰਗ ਟੈਸਟ ਕਰਵਾਏ ਸਨ। ਹਾਲਾਂਕਿ, ਟੈਸਟ ਦੇ ਨਤੀਜੇ ਏਅਰ ਇੰਡੀਆ ਨਾਲ ਸਾਂਝੇ ਨਹੀਂ ਕੀਤੇ ਗਏ ਹਨ ਅਤੇ ਇਸ ਲਈ ਅਸੀਂ ਕਿਸੇ ਵੀ ਨਤੀਜੇ 'ਤੇ ਟਿੱਪਣੀ ਕਰਨ ਦੀ ਸਥਿਤੀ ਵਿੱਚ ਨਹੀਂ ਹਾਂ।"

Advertisement

ਏਅਰ ਇੰਡੀਆ ਦਾ ਇਹ ਬਿਆਨ ਉਨ੍ਹਾਂ ਖ਼ਬਰਾਂ ਦੇ ਵਿਚਕਾਰ ਆਇਆ ਹੈ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਘਟਨਾ ਤੋਂ ਬਾਅਦ ਕੀਤੀ ਗਈ ਲਾਜ਼ਮੀ ਸਕ੍ਰੀਨਿੰਗ ਵਿੱਚ ਇੱਕ ਪਾਇਲਟ ਦੀ ਰਿਪੋਰਟ ਪਾਜ਼ੀਟਿਵ ਆਈ ਹੈ।

ਹਾਲਾਂਕਿ, ਫੈਡਰੇਸ਼ਨ ਆਫ ਇੰਡੀਅਨ ਪਾਇਲਟਸ (FIP) ਨੇ ਕਿਹਾ ਕਿ ਅਧਿਕਾਰਤ ਰਿਪੋਰਟ ਆਉਣ ਤੱਕ ਕੋਈ ਵੀ ਸਿੱਟਾ ਕੱਢਣਾ ਜਲਦਬਾਜ਼ੀ ਹੋਵੇਗੀ।

ਐੱਫ ਆਈ ਪੀ ਦੇ ਪ੍ਰਧਾਨ ਕੈਪਟਨ ਸੀ ਐੱਸ ਰੰਧਾਵਾ ਨੇ ਕਿਹਾ ਕਿ ਜੇਕਰ ਟੈਸਟ ਅਧਿਕਾਰਤ ਤੌਰ 'ਤੇ ਪਾਜ਼ੀਟਿਵ ਪਾਇਆ ਜਾਂਦਾ ਹੈ, ਤਾਂ ਪਾਇਲਟ ਨੂੰ ਜੁਰਮਾਨੇ ਅਤੇ ਹੋਰ ਰੈਗੂਲੇਟਰੀ ਨਤੀਜਿਆਂ ਤੋਂ ਇਲਾਵਾ ਆਪਣਾ ਫਲਾਇੰਗ ਲਾਇਸੈਂਸ ਰੱਦ ਹੋਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਨਾਲ ਉਸਦਾ ਕਰੀਅਰ ਪ੍ਰਭਾਵਿਤ ਹੋ ਸਕਦਾ ਹੈ।

ਉਨ੍ਹਾਂ ਕਿਹਾ, ਸਾਨੂੰ ਡੋਪਿੰਗ ਟੈਸਟ ਬਾਰੇ ਰਿਪੋਰਟ ਦੀ ਉਡੀਕ ਕਰਨੀ ਪਵੇਗੀ ਅਤੇ ਉਸ ਤੋਂ ਬਾਅਦ ਹੀ ਅਸੀਂ ਇਸ 'ਤੇ ਕੁਝ ਕਹਿ ਸਕਦੇ ਹਾਂ।”

ਉੱਥੇ ਹੀ ਏਅਰ ਇੰਡੀਆ ਨੇ ਕਿਹਾ ਕਿ ਕਰੂ ਮੈਂਬਰਾਂ ਦੀ ਡਰੱਗ ਟੈਸਟਿੰਗ ਸਿਵਲ ਹਵਾਬਾਜ਼ੀ ਨਿਯਮਾਂ ਦੀ ਪਾਲਣਾ ਵਿੱਚ ਨਿਯਮਤ ਤੌਰ 'ਤੇ ਕੀਤੀ ਜਾਂਦੀ ਹੈ ਅਤੇ ਇਹ ਕਿਸੇ ਖਾਸ ਉਡਾਣ ਜਾਂ ਸੰਚਾਲਨ ਘਟਨਾ ਤੱਕ ਸੀਮਤ ਨਹੀਂ ਹੈ।

ਬੁਲਾਰੇ ਨੇ ਕਿਹਾ, “ਅਸੀਂ ਲੋੜ ਅਨੁਸਾਰ ਸੰਬੰਧਿਤ ਅਧਿਕਾਰੀਆਂ ਨਾਲ ਸਹਿਯੋਗ ਕਰਨਾ ਜਾਰੀ ਰੱਖਾਂਗੇ।”

ਇਹ ਘਟਨਾਕ੍ਰਮ ਉਸ ਫਲਾਈਟ AI2379 ਦੇ ਪੰਜ ਦਿਨ ਬਾਅਦ ਸਾਹਮਣੇ ਆਇਆ ਹੈ, ਜੋ 4 ਅਗਸਤ ਨੂੰ ਸਵੇਰੇ ਕਰੀਬ 9:30 ਵਜੇ ਫੁਕੇਟ ਤੋਂ ਦਿੱਲੀ ਜਾ ਰਹੀ ਸੀ ਅਤੇ ਅਚਾਨਕ ਭਿਆਨਕ ਟਰਬੂਲੈਂਸ ਦਾ ਸ਼ਿਕਾਰ ਹੋ ਗਈ ਸੀ, ਜਿਸ ਨਾਲ ਜਹਾਜ਼ ਦੀ ਉਚਾਈ ਲਗਪਗ 300 ਫੁੱਟ ਹੇਠਾਂ ਆ ਗਈ ਸੀ।

ਆਖਿਰਕਾਰ ਜਹਾਜ਼ ਦਿੱਲੀ ਹਵਾਈ ਅੱਡੇ 'ਤੇ ਸੁਰੱਖਿਅਤ ਉਤਰ ਗਿਆ, ਪਰ ਇਸ ਟਰਬੂਲੈਂਸ ਕਾਰਨ 17 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚ 13 ਯਾਤਰੀ ਅਤੇ ਚਾਰ ਕਰੂ ਮੈਂਬਰ ਸ਼ਾਮਲ ਸਨ।

Advertisement
×