ਦੁਬਈ ਤੋਂ 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਨਵੀਂ ਦਿੱਲੀ ਪੁੱਜਿਆ
ਇਜ਼ਰਾਈਲ-ਇਰਾਨ ਟਕਰਾਅ ਦੇ ਵਿਚਕਾਰ ਏਅਰ ਇੰਡੀਆ ਦੀ ਉਡਾਣ ਰਾਹੀਂ ਅੱਜ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਦੁਬਈ ਤੋਂ 149 ਯਾਤਰੀਆਂ ਦਾ ਪੁੱਜੇ। ਏਅਰਲਾਈਨ ਦੇ ਇੱਕ ਬੁਲਾਰੇ ਨੇ ਕਿਹਾ, “ਏਅਰ ਇੰਡੀਆ ਫਲਾਈਟ AI916D 'ਤੇ ਦੁਬਈ ’ਚ ਫਸੇ ਯਾਤਰੀਆਂ ਦਾ...
ਇਜ਼ਰਾਈਲ-ਇਰਾਨ ਟਕਰਾਅ ਦੇ ਵਿਚਕਾਰ ਏਅਰ ਇੰਡੀਆ ਦੀ ਉਡਾਣ ਰਾਹੀਂ ਅੱਜ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਦੁਬਈ ਤੋਂ 149 ਯਾਤਰੀਆਂ ਦਾ ਪੁੱਜੇ।
ਏਅਰਲਾਈਨ ਦੇ ਇੱਕ ਬੁਲਾਰੇ ਨੇ ਕਿਹਾ, “ਏਅਰ ਇੰਡੀਆ ਫਲਾਈਟ AI916D 'ਤੇ ਦੁਬਈ ’ਚ ਫਸੇ ਯਾਤਰੀਆਂ ਦਾ ਵਾਪਸੀ 'ਤੇ ਸਵਾਗਤ ਕਰਦੀ ਹੈ ਜੋ ਦਿੱਲੀ ਹਵਾਈ ਅੱਡੇ 'ਤੇ ਭਾਰਤੀ ਸਮੇਂ ਅਨੁਸਾਰ 10:58 ਵਜੇ ਉਤਰੀ। ਜਹਾਜ਼, VT-EDC, ਕੁੱਲ 149 ਯਾਤਰੀਆਂ ਨੂੰ ਲੈ ਕੇ ਆਇਆ। ਇਹ ਮੱਧ ਪੂਰਬ ਵਿੱਚ ਚੱਲ ਰਹੀ ਸਥਿਤੀ ਦੇ ਵਿਚਕਾਰ ਯਾਤਰੀਆਂ ਦੀ ਘਰ ਵਾਪਸੀ ਲਈ ਕਿਸੇ ਭਾਰਤੀ ਕੈਰੀਅਰ ਦੁਆਰਾ ਚਲਾਈ ਗਈ ਪਹਿਲੀ ਉਡਾਣ ਹੈ।”
ਦੱਸਿਆ ਗਿਆ ਹੈ ਕਿ, “ਅੱਜ ਸਵੇਰੇ, ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਦੇ 143 ਕਾਕਪਿਟ ਅਤੇ ਕੈਬਿਨ ਕਰੂ ਮੈਂਬਰ ਜੋ ਦੁਬਈ ਵਿੱਚ ਫਸੇ ਹੋਏ ਸਨ, ਫਲਾਈਟ AI918D ਰਾਹੀਂ ਸੁਰੱਖਿਅਤ ਦਿੱਲੀ ਵਾਪਸ ਪਹੁੰਚ ਗਏ...।’’
ਬੁਲਾਰੇ ਨੇ ਦੱਸਿਆ ਕਿ ਸਾਡਾ ਅਪਰੇਸ਼ਨ ਕੰਟਰੋਲ ਸੈਂਟਰ ਅਤੇ ਸਹਾਇਕ ਟੀਮਾਂ ਅਸਧਾਰਨ ਹਾਲਾਤਾਂ ਵਿੱਚ ਇਹਨਾਂ ਉਡਾਣਾਂ ਦੀ ਸਹੂਲਤ ਲਈ ਚੌਵੀ ਘੰਟੇ ਕੰਮ ਕਰ ਰਹੀਆਂ ਹਨ, ਜਿਸ ਵਿੱਚ ਸਾਰੀ ਪ੍ਰਕਿਰਿਆ ਦੌਰਾਨ ਨਿਰਵਿਘਨ ਤਾਲਮੇਲ ਯਕੀਨੀ ਬਣਾਇਆ ਜਾ ਰਿਹਾ ਹੈ।
ਏਅਰਲਾਈਨ ਨੇ ਕਿਹਾ ਕਿ, “ਅਸੀਂ ਸਥਿਤੀ ਦੀ ਨਿਗਰਾਨੀ ਕਰਨਾ ਜਾਰੀ ਰੱਖਾਂਗੇ, ਅਤੇ ਅਸੀਂ ਦੁਬਈ ਹਵਾਈ ਅੱਡਿਆਂ ਅਤੇ ਹੋਰ ਸੰਬੰਧਿਤ ਅਧਿਕਾਰੀਆਂ ਨਾਲ ਨਜ਼ਦੀਕੀ ਸੰਪਰਕ ਵਿੱਚ ਹਾਂ ਤਾਂ ਜੋ ਜਲਦੀ ਤੋਂ ਜਲਦੀ ਹੋਰ ਉਡਾਣਾਂ ਚਲਾਈਆਂ ਜਾ ਸਕਣ, ਜਦੋਂ ਅਤੇ ਜਿਵੇਂ ਵੀ ਆਗਿਆ ਮਿਲੇ।’’

