DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

AIADMK crisis: ਅੰਨਾ ਡੀ ਐੱਮ ਕੇ ਦੇ ਇੱਕ ਹੋਰ ਵਿਧਾਇਕ ਦਾ ਅਸਤੀਫ਼ਾ

ਪਲਾਨੀਸਵਾਮੀ ਨੇ ਸਪੀਕਰ ਨੂੰ ਅਸਤੀਫ਼ੇ ਪ੍ਰਵਾਨ ਨਾ ਕਰਨ ਲਈ ਕਿਹਾ

  • fb
  • twitter
  • whatsapp
  • whatsapp
featured-img featured-img
ਚੇਨੱਈ ’ਚ ਤਾਮਿਲ ਨਾਡੂ ਵਿਧਾਨ ਸਭਾ ਦੇ ਸਪੀਕਰ ਨੂੰ ਪੱਤਰ ਸੌਂਪਦੇ ਹੋਏ ਅੰਨਾ ਡੀ ਐੱਮ ਕੇ ਵਿਧਾਇਕ ਦਲ ਦੇ ਵ੍ਹਿੱਪ ਥਿਰੂ ਐਗਰੀ ਐੱਸ ਐੱਸ ਕ੍ਰਿਸ਼ਨਾਮੂਰਤੀ ਅਤੇ ਹੋਰ। -ਫੋਟੋ: ਏਐੱਨਆਈ
Advertisement
ਅੰਨਾ ਡੀ ਐੱਮ ਕੇ ਦੇ ਬਾਗ਼ੀ ਧੜੇ ਦੇ ਚੌਥੇ ਵਿਧਾਇਕ ਨੇ ਅੱਜ ਆਪਣਾ ਅਸਤੀਫ਼ਾ ਤਾਮਿਲ ਨਾਡੂ ਵਿਧਾਨ ਸਭਾ ਦੇ ਸਪੀਕਰ ਨੂੰ ਸੌਂਪ ਦਿੱਤਾ ਹੈ ਜਿਸ ਨਾਲ 234 ਮੈਂਬਰੀ ਵਿਧਾਨ ਸਭਾ ’ਚ ਵਿਰੋਧੀ ਪਾਰਟੀ ਦੇ ਮੈਂਬਰਾਂ ਦੀ ਗਿਣਤੀ 47 ਤੋਂ ਘਟ ਕੇ 43 ਰਹਿ ਗਈ ਹੈ। ਅੰਬਾਸਮੁਦਰਮ ਤੋਂ ਵਿਧਾਇਕ ਐਸੱਕੀ ਸੁਬਾਇਆ ਨੇ ਵਿਧਾਨ ਸਭਾ ਸਪੀਕਰ ਜੇ ਸੀ ਡੀ ਪ੍ਰਭਾਕਰ ਨਾਲ ਮੁਲਾਕਾਤ ਕੀਤੀ ਅਤੇ ਆਪਣਾ ਅਸਤੀਫ਼ਾ ਸੌਂਪਿਆ। ਇਸ ਤੋਂ ਕੁਝ ਸਮਾਂ ਪਹਿਲਾਂ ਅੰਨਾ ਡੀ ਐੱਮ ਕੇ ਮੁਖੀ ਐਡਾਪੱਡੀ ਕੇ ਪਲਾਨੀਸਵਾਮੀ ਦੀ ਅਗਵਾਈ ਹੇਠਲੇ ਧੜੇ ਨੇ ਵਿਧਾਨ ਸਭਾ ਸਪੀਕਰ ਨੂੰ ਪੱਤਰ ਲਿਖ ਕੇ 25 ਮਈ ਨੂੰ ਅਸਤੀਫ਼ਾ ਦੇਣ ਵਾਲੇ ਅੰਨਾ ਡੀ ਐੱਮ ਕੇ ਦੇ ਤਿੰਨ ਵਿਧਾਇਕਾਂ ਦੇ ਅਸਤੀਫ਼ੇ ਪ੍ਰਵਾਨ ਨਾ ਕਰਨ ਦੀ ਬੇਨਤੀ ਕੀਤੀ ਸੀ।ਪ੍ਰਭਾਕਰ ਨੇ ਬਾਅਦ ਵਿੱਚ ਕਿਹਾ ਕਿ ਸੁਬਾਇਆ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਗਿਆ ਹੈ। ਪਲਾਨੀਸਵਾਮੀ ਧੜੇ ਨੇ ਵਿਧਾਇਕਾਂ ਦੇ ਇਸ ਕਦਮ ਪਿੱਛੇ ਕਥਿਤ ਕਾਨੂੰਨੀ ਤੇ ਪ੍ਰਕਿਰਿਆਤਮਕ ਖ਼ਾਮੀਆਂ ਦਾ ਹਵਾਲਾ ਦਿੱਤਾ ਅਤੇ ਵਿਧਾਨ ਸਭਾ ਸਪੀਕਰ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਵਿਧਾਇਕਾਂ ਦਾ ਅਸਤੀਫ਼ਾ ਸਵੀਕਾਰ ਨਾ ਕਰਨ। ਪਾਰਟੀ ਨੇ ਦਾਅਵਾ ਕੀਤਾ ਕਿ ਤਿੰਨੇ ਵਿਧਾਇਕ ਅਸਤੀਫ਼ਾ ਨੋਟੀਫਾਈ ਹੋਣ ਤੋਂ ਪਹਿਲਾਂ ਹੀ ਟੀ ਵੀ ਕੇ ’ਚ ਸ਼ਾਮਲ ਹੋ ਗਏ ਸਨ।

ਇਸੇ ਦੌਰਾਨ ਅੱਜ ਕੁੰਨਮ ਬੱਸ ਸਟੈਂਡ ’ਤੇ ਟੀ ਵੀ ਕੇ ਦੀ ਅਗਵਾਈ ਹੇਠਲੀ ਸਰਕਾਰ ’ਚ ਸ਼ਾਮਲ ਹੋਈ ਵਿਦੁਤਲਾਈ ਚਿਰੂਥੈਗਲ ਕਾਚੀ (ਵੀ ਸੀ ਕੇ) ਤੇ ਉਸ ਦੀ ਸਾਬਕਾ ਸਹਿਯੋਗੀ ਪਾਰਟੀ ਡੀ ਐੱਮ ਕੇ ਦੇ ਵਰਕਰਾਂ ਦਰਮਿਆਨ ਝੜਪ ਹੋ ਗਈ ਅਤੇ ਦੋਵਾਂ ਧਿਰਾਂ ਨੇ ਇੱਕ-ਦੂਜੇ ’ਤੇ ਪਥਰਾਅ ਕੀਤਾ। ਦੋਵੇਂ ਪਾਰਟੀਆਂ ਦੇ ਵਰਕਰ ਵਿਰੋਧ ਪ੍ਰਦਰਸ਼ਨ ਕਰਨ ਲਈ ਇਕੱਠੇ ਹੋਏ ਸਨ। ਬਾਅਦ ਵਿੱਚ ਪੁਲੀਸ ਨੇ ਦਖ਼ਲ ਦੇ ਕੇ ਦੋਵਾਂ ਧਿਰਾਂ ਨੂੰ ਵੱਖ ਕੀਤਾ ਅਤੇ ਮੌਕੇ ਤੋਂ ਖਦੇੜ ਦਿੱਤਾ।

Advertisement

Advertisement
Advertisement
×