DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਏ ਆਈ ਨਾਲ ਨਵੇਂ ਸੈਕਟਰ ਤੇ ਮੌਕੇ ਪੈਦਾ ਹੋਣਗੇ: N Chandrasekaran

ਸਾੲੀ ਯੂਨੀਵਰਸਿਟੀ ਦੀ ਕਾਨਵੋਕੇਸ਼ਨ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ

  • fb
  • twitter
  • whatsapp
  • whatsapp
featured-img featured-img
ਟਾਟਾ ਸੰਨਜ਼ ਦੇ ਕਾਰਜਕਾਰੀ ਚੇਅਰਮੈਨ ਐੱਨ ਚੰਦਰਸ਼ੇਖਰਨ ਚੇਨੱਈ ਨੇੜੇ ਸਾਈ ਯੂਨੀਵਰਸਿਟੀ ਦੀ ਕਾਨਵੋਕੇਸ਼ਨ ਦੌਰਾਨ ਇਕ ਵਿਦਿਆਰਥਣ ਨੂੰ ਸਰਟੀਫਿਕੇਟ ਸੌਂਪਦੇ ਹੋਏ। -ਫੋਟੋ: ਪੀਟੀਆਈ
Advertisement
ਟਾਟਾ ਸੰਨਜ਼ ਦੇ ਚੇਅਰਮੈਨ ਐੱਨ ਚੰਦਰਸ਼ੇਖਰਨ ਨੇ ਕਿਹਾ ਕਿ ਜਦੋਂ ਮਸਨੂਈ ਬੌਧਿਕਤਾ (ਏ ਆਈ), ਤਕਨਾਲੋਜੀ ਅਤੇ ਰੈਗੂਲੇਟਰੀ ਤਬਦੀਲੀਆਂ ਆਲਮੀ ਅਰਥਚਾਰੇ ਦਾ ਮੁਹਾਂਦਰਾ ਬਦਲ ਰਹੀਆਂ ਹਨ ਤਾਂ ਭਾਰਤ ਆਰਥਿਕ ਵਿਕਾਸ ਦੇ ਦੌਰ ’ਚ ਦਾਖ਼ਲ ਹੋ ਰਿਹਾ ਹੈ। ਸਾਈ ਯੂਨੀਵਰਸਿਟੀ ਦੀ ਕਾਨਵੋਕੇਸ਼ਨ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਚੰਦਰਸ਼ੇਖਰਨ ਨੇ ਕਿਹਾ ਕਿ ਗਰੈਜੂਏਟ ਹੋ ਰਹੇ ਨੌਜਵਾਨ ਤੇਜ਼ੀ ਨਾਲ ਬਦਲ ਰਹੀ ਦੁਨੀਆ ’ਚ ਦਾਖ਼ਲ ਹੋ ਰਹੇ ਹਨ ਪਰ ਇਸ ਨਾਲ ਮੌਕੇ ਵੀ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਏ ਆਈ ਨਾਲ ਨਵੇਂ ਸੈਕਟਰ ਅਤੇ ਸੰਭਾਵਨਾਵਾਂ ਪੈਦਾ ਹੋਣ ਦੀ ਸੰਭਾਵਨਾ ਹੈ।

ਉਨ੍ਹਾਂ ਕਿਹਾ, ‘‘ਦੁਨੀਆ ਸੰਭਾਵਨਾਵਾਂ ਨਾਲ ਭਰੀ ਪਈ ਹੈ ਅਤੇ ਅੱਜ ਤੋਂ ਪੰਜ ਸਾਲ ਬਾਅਦ ਨਵੇਂ ਤਰ੍ਹਾਂ ਦੀਆਂ ਸਨਅਤਾਂ ਹੋਣਗੀਆਂ।’’ ਉਨ੍ਹਾਂ ਕਿਹਾ ਕਿ ਭਾਰਤ ਬਹੁਤ ਮਜ਼ਬੂਤ ਸਥਿਤੀ ’ਚ ਹੈ ਅਤੇ ਅਜਿਹੇ ਆਰਥਿਕ ਵਿਕਾਸ ਨੂੰ ਦੇਖੇਗਾ ਜੋ ਇਤਿਹਾਸ ’ਚ ਬੇਮਿਸਾਲ ਹੋਵੇਗਾ। ਚੰਦਸ਼ੇਖਰਨ ਨੇ ਗਰੈਜੂਏਟਾਂ ਨੂੰ ਦੋਹਰੀਆਂ ਦੌੜਾਂ ਦੌੜਨ ਦੀ ਮਾਨਸਿਕਤਾ ਅਪਣਾਉਣ ਦੀ ਅਪੀਲ ਕੀਤੀ ਜਿਸ ’ਚ ਲੰਮੇ ਸਮੇਂ ਦੇ ਟੀਚਿਆਂ ਵੱਲ ਕੰਮ ਕਰਨ ਦੇ ਨਾਲ-ਨਾਲ ਰਫ਼ਤਾਰ ਨੂੰ ਬਣਾਈ ਰੱਖਣ ਲਈ ਛੋਟੇ ਸਮੇਂ ਦੀਆਂ ਪ੍ਰਾਪਤੀਆਂ ਨੂੰ ਵੀ ਪੂਰਾ ਕਰਨਾ ਸ਼ਾਮਲ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਕਰੀਅਰ ਲਈ ਲਗਾਤਾਰ ਤਿਆਰੀ ਕਰਨ ਅਤੇ ਅੜਿੱਕਿਆਂ ਤੋਂ ਨਿਰਾਸ਼ ਨਾ ਹੋਣ ਦੀ ਸਲਾਹ ਵੀ ਦਿੱਤੀ। ਉਨ੍ਹਾਂ ਮੈਰਾਥਨ ਦੌੜਾਕ ਯੂਮਾ ਇਕਾਂਗਾ ਦੇ ਇਸ ਕਥਨ ਨੂੰ ਹਵਾਲੇ ਵਜੋਂ ਦਿੰਦਿਆਂ ਤਿਆਰੀ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ ਕਿ ‘ਤਿਆਰੀ ਦੀ ਇੱਛਾ ਤੋਂ ਬਿਨਾਂ ਜਿੱਤਣ ਦੀ ਇੱਛਾ ਦਾ ਕੋਈ ਮਤਲਬ ਨਹੀਂ ਹੈ।’ ਉਨ੍ਹਾਂ ਸਿੱਖਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਜੇ ਨੌਜਵਾਨ ਤਾਲਮੇਲ ਨਹੀਂ ਰੱਖ ਰਹੇ ਹਨ ਤਾਂ ਉਹ ਆਊਟਡੇਟਿਡ ਹੋ ਜਾਣਗੇ।

Advertisement

Advertisement
Advertisement
×