DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਅਹਿਮਦਾਬਾਦ ਜਹਾਜ਼ ਹਾਦਸੇ ਦੀ ਜਾਂਚ ਆਖ਼ਰੀ ਪੜਾਅ ’ਚ, FIP ਵੱਲੋਂ ਮੰਤਰਾਲੇ ਨੂੰ ਸੁਤੰਤਰ ਸਮੀਖਿਆ ਦੀ ਅਪੀਲ

ਫੈਡਰੇਸ਼ਨ ਆਫ਼ ਇੰਡੀਅਨ ਪਾਇਲਟਸ (ਐੱਫ.ਆਈ.ਪੀ.) ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਏ.ਆਈ. 171 ਜਹਾਜ਼ ਹਾਦਸੇ ਬਾਰੇ ਉਨ੍ਹਾਂ ਦੇ ਤਕਨੀਕੀ ਸੁਝਾਵਾਂ 'ਤੇ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏ.ਏ.ਆਈ.ਬੀ.) ਵੱਲੋਂ ਜਾਂਚ ਰਿਪੋਰਟ ਨੂੰ ਅੰਤਿਮ ਰੂਪ ਦੇਣ...

  • fb
  • twitter
  • whatsapp
  • whatsapp
featured-img featured-img
ਅਹਿਮਦਾਬਾਦ, ਗੁਜਰਾਤ ਵਿੱਚ ਹਾਦਸਾਗ੍ਰਸਤ ਹੋਏ ਏਅਰ ਇੰਡੀਆ ਦੇ ਜਹਾਜ਼ ਦਾ ਮਲਬਾ। ਫਾਈਲ ਫੋਟੋ; ਪੀ.ਟੀ.ਆਈ.
Advertisement

ਫੈਡਰੇਸ਼ਨ ਆਫ਼ ਇੰਡੀਅਨ ਪਾਇਲਟਸ (ਐੱਫ.ਆਈ.ਪੀ.) ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਏ.ਆਈ. 171 ਜਹਾਜ਼ ਹਾਦਸੇ ਬਾਰੇ ਉਨ੍ਹਾਂ ਦੇ ਤਕਨੀਕੀ ਸੁਝਾਵਾਂ 'ਤੇ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏ.ਏ.ਆਈ.ਬੀ.) ਵੱਲੋਂ ਜਾਂਚ ਰਿਪੋਰਟ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਰਸਮੀ ਤੌਰ 'ਤੇ ਵਿਚਾਰ ਕੀਤਾ ਜਾਵੇ।

12 ਜੂਨ, 2025 ਨੂੰ ਅਹਿਮਦਾਬਾਦ ਵਿੱਚ ਹੋਏ ਜਹਾਜ਼ ਹਾਦਸੇ, ਜਿਸ ਵਿੱਚ 260 ਲੋਕ ਮਾਰੇ ਗਏ ਸਨ, ਦੀ ਏ.ਏ.ਆਈ.ਬੀ. ਜਾਂਚ ਅੱਗੇ ਵਧ ਚੁੱਕੀ ਹੈ।

Advertisement

ਸ਼ੁੱਕਰਵਾਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਨੂੰ ਲਿੱਖੇ ਇੱਕ ਪੱਤਰ ਵਿੱਚ ਐੱਫ.ਆਈ.ਪੀ. ਨੇ ਬੇਨਤੀ ਕੀਤੀ ਕਿ ਇਸ ਸਮੂਹ ਨੂੰ "ਡ੍ਰਾਫਟ ਏ.ਆਈ. 171 ਅੰਤਿਮ ਜਾਂਚ ਰਿਪੋਰਟ ਦੀ ਸਮੀਖਿਆ ਵਿੱਚ ਇੱਕ ਸੁਤੰਤਰ ਤਕਨੀਕੀ ਭਾਗੀਦਾਰ" ਵਜੋਂ ਨਾਮਜ਼ਦ ਕੀਤਾ ਜਾਵੇ।

Advertisement

ਐੱਫ.ਆਈ.ਪੀ. ਨੇ ਕਿਹਾ ਕਿ ਹੁਣ "ਭਰੋਸੇਯੋਗ ਤੌਰ 'ਤੇ ਪਤਾ ਲੱਗਾ ਹੈ ਕਿ ਸਰਕਾਰ/ਮੰਤਰਾਲੇ ਨੇ ਨਿਰਦੇਸ਼ ਦਿੱਤਾ ਹੈ ਜਾਂ ਇਸ ਗੱਲ 'ਤੇ ਵਿਚਾਰ ਕਰ ਰਿਹਾ ਹੈ ਕਿ ਡ੍ਰਾਫਟ ਰਿਪੋਰਟ ਨੂੰ ਸਰਕੂਲਰ/ਅੰਤਿਮ ਰੂਪ ਦੇਣ ਤੋਂ ਪਹਿਲਾਂ ਕਿਸੇ ਸੁਤੰਤਰ ਕਮੇਟੀ ਵੱਲੋਂ ਇਸ ਦੀ ਜਾਂਚ ਕਰਵਾਈ ਜਾਵੇ।"

ਇਸ ਪਿਛੋਕੜ ਦੇ ਮੱਦੇਨਜ਼ਰ ਐੱਫ.ਆਈ.ਪੀ. ਨੇ ਕਿਹਾ ਕਿ ਜੇ ਅਜਿਹੀ ਕੋਈ ਸੁਤੰਤਰ ਸਮੀਖਿਆ ਵਿਧੀ ਬਣਾਈ ਜਾ ਰਹੀ ਹੈ, ਤਾਂ ਇਸ ਨੂੰ ਪੇਸ਼ੇਵਰ ਪਾਇਲਟ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੇ ਇੱਕ ਸੁਤੰਤਰ ਤਕਨੀਕੀ ਹਿੱਸੇਦਾਰ ਵਜੋਂ ਰਸਮੀ ਤੌਰ 'ਤੇ ਨਾਮਜ਼ਦ ਅਤੇ ਪ੍ਰਤੀਨਿਧਤਾ ਦਿੱਤੀ ਜਾਣੀ ਚਾਹੀਦੀ ਹੈ।

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਏ.ਏ.ਆਈ.ਬੀ. ਵੱਲੋਂ ਫੈਡਰੇਸ਼ਨ ਆਫ਼ ਇੰਡੀਅਨ ਪਾਇਲਟਸ ਦੇ ਪੱਤਰ 'ਤੇ ਕੋਈ ਤੁਰੰਤ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਏਅਰ ਇੰਡੀਆ ਦਾ ਬੋਇੰਗ 787-8, ਦਾ ਅਹਿਮਦਾਬਾਦ ਤੋਂ ਲੰਡਨ ਗੈਟਵਿਕ ਜਾਣ ਮੌਕੇ 12 ਜੂਨ 2025 ਨੂੰ ਉਡਾਣ ਭਰਨ ਤੋਂ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਸਵਾਰ 241 ਲੋਕ ਅਤੇ ਜ਼ਮੀਨ 'ਤੇ 19 ਲੋਕ ਮਾਰੇ ਗਏ ਸਨ।

Advertisement
×