ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 28 ਸਤੰਬਰ
ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਨਿਲ ਕੁਮਾਰ ਦੀ ਅਗਵਾਈ ਹੇਠ ਪਾਰਟੀ ਕਾਰਕੁਨਾਂ ਵੱਲੋਂ ਰਾਜ ਨਿਵਾਸ ਵੱਲ ਮਾਰਚ ਕੱਢ ਕੇ ਪਾਸ ਕੀਤੇ ਗਏ ਖੇਤੀਬਾੜੀ ਬਿਲਾਂ ਦੇ ਕਾਨੂੰਨੀ ਰੂਪ ਅਖ਼ਤਿਆਰ ਕਰਨ ਖਿਲਾਫ ਰੋਸ ਜ਼ਾਹਰ ਕੀਤਾ ਗਿਆ। ਦਿੱਲੀ ਪੁਲੀਸ ਸੂਬਾ ਪ੍ਰਧਾਨ ਸਮੇਤ ਹੋਰ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਕੇ ਹਰੀ ਨਗਰ ਦੇ ਖਾਟੂ ਸ਼ਿਆਮ ਸਟੇਡੀਅਮ ਵਿੱਚ ਲੈ ਗਈ। ਸੂਬਾ ਕਾਂਗਰਸ ਵੱਲੋਂ ਰਾਜ ਘਾਟ ਤੋਂ ਰਾਜ ਨਿਵਾਸ ਤੱਕ ਕਿਸਾਨ ਮਜ਼ਦੂਰ ਨਿਆਂ ਮਾਰਚ ਕੱਢਿਆ ਗਿਆ ਤੇ ਖੇਤੀਬਾੜੀ ਬਾਰੇ ਬਿਲਾਂ ਨੂੰ ਕਾਲੇ ਕਾਨੂੰਨ ਕਰਾਰ ਦਿੱਤਾ ਗਿਆ।