DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਾਂਗਚੁਕ ਦੀ ਨਜ਼ਰਬੰਦੀ ਬਾਰੇ ਮੁੜ ਵਿਚਾਰ ਕਰਨ ਦੀ ਸਲਾਹ

ਸੁਪਰੀਮ ਕੋਰਟ ਵਿੱਚ ਅੱਜ ਵੀ ਜਾਰੀ ਰਹੇਗੀ ਬਹਿਸ

  • fb
  • twitter
  • whatsapp
  • whatsapp
featured-img featured-img
ਵਾਤਾਵਰਨ ਕਾਰਕੁਨ ਸੋਨਮ ਵਾਂਗਚੁੱਕ ਦੀ ਫਾਈਲ ਫੋਟੋ।
Advertisement

ਸੁਪਰੀਮ ਕੋਰਟ ਨੇ ਅੱਜ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਕਿ ਵਾਤਾਵਰਨ ਪ੍ਰੇਮੀ ਸੋਨਮ ਵਾਂਗਚੁਕ ਦੀ ਸਿਹਤ ਨੂੰ ਦੇਖਦੇ ਹੋਏ ਉਨ੍ਹਾਂ ਦੀ ਨਜ਼ਰਬੰਦੀ ’ਤੇ ਮੁੜ ਵਿਚਾਰ ਕੀਤੇ ਜਾਣ ਦੀ ਕੋਈ ਸੰਭਾਵਨਾ ਹੈ? ਇਸ ਮਾਮਲੇ ’ਤੇ ਬਹਿਸ ਵੀਰਵਾਰ ਨੂੰ ਵੀ ਜਾਰੀ ਰਹੇਗੀ।

ਜਸਟਿਸ ਅਰਵਿੰਦ ਕੁਮਾਰ ਅਤੇ ਜਸਟਿਸ ਪੀ ਬੀ ਵਰਾਲੇ ਦੇ ਬੈਂਚ ਨੇ ਕਿਹਾ ਕਿ ਵਾਂਗਚੁਕ ਦੀ ਸਿਹਤ ਸਬੰਧੀ ਰਿਪੋਰਟ ਠੀਕ ਨਹੀਂ। ਅਦਾਲਤ ਨੇ ਕੇਂਦਰ ਵੱਲੋਂ ਪੇਸ਼ ਹੋਏ ਵਧੀਕ ਸੌਲੀਸਿਟਰ ਜਨਰਲ ਕੇ ਐੱਮ ਨਟਰਾਜ ਨੂੰ ਇਸ ਮਾਮਲੇ ਵਿੱਚ ਨਿਰਦੇਸ਼ ਲੈਣ ਲਈ ਕਿਹਾ। ਅਦਾਲਤ ਨੇ ਕਿਹਾ, ‘‘ਨਜ਼ਰਬੰਦੀ ਦਾ ਹੁਕਮ 26 ਸਤੰਬਰ 2025 ਨੂੰ ਪਾਸ ਕੀਤਾ ਗਿਆ ਸੀ। ਹੁਣ ਲਗਪਗ ਪੰਜ ਮਹੀਨੇ ਬੀਤ ਚੁੱਕੇ ਹਨ। ਵਾਂਗਚੁਕ ਦੀ ਸਿਹਤ ਨੂੰ ਦੇਖਦੇ ਹੋਏ, ਕੀ ਸਰਕਾਰ ਵੱਲੋਂ ਮੁੜ ਸੋਚਣ ਜਾਂ ਮੁੜ ਵਿਚਾਰਨ ਦੀ ਕੋਈ ਗੁੰਜਾਇਸ਼ ਹੈ?’’

Advertisement

ਵਧੀਕ ਸੌਲੀਸਿਟਰ ਜਨਰਲ ਨਟਰਾਜ ਨੇ ਦਲੀਲ ਦਿੱਤੀ ਕਿ ਵਾਂਗਚੁਕ ਪਿਛਲੇ ਸਾਲ ਲੇਹ ਵਿੱਚ ਹੋਈ ਹਿੰਸਾ ਲਈ ਜ਼ਿੰਮੇਵਾਰ ਸੀ ਜਿਸ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ ਅਤੇ 161 ਜਣੇ ਜ਼ਖ਼ਮੀ ਹੋਏ ਸਨ। ਉਨ੍ਹਾਂ ਕਿਹਾ ਕਿ ਵਾਂਗਚੁਕ ਦੇ ਭੜਕਾਊ ਭਾਸ਼ਣ ਅਤੇ ਉਕਸਾਵੇ ਕਾਰਨ ਇਹ ਸਭ ਹੋਇਆ। ਕਾਨੂੰਨ ਅਨੁਸਾਰ, ਕਿਸੇ ਵਿਅਕਤੀ ਦਾ ਖੁਦ ਹਿੰਸਾ ਵਿੱਚ ਸ਼ਾਮਲ ਹੋਣਾ ਜ਼ਰੂਰੀ ਨਹੀਂ, ਜੇਕਰ ਉਸ ਦਾ ਪ੍ਰਭਾਵ ਭੀੜ ਨੂੰ ਭੜਕਾਉਣ ਵਾਲਾ ਹੈ ਤਾਂ ਉਹ ਕਾਫ਼ੀ ਹੈ। ਸਰਕਾਰੀ ਵਕੀਲ ਨੇ ਕਿਹਾ ਕਿ ਉਹ ਇਸ ਸੁਝਾਅ ਨੂੰ ਸਬੰਧਤ ਅਧਿਕਾਰੀਆਂ ਅੱਗੇ ਰੱਖਣਗੇ।

Advertisement

Advertisement
×