ਕੋਲਕਾਤਾ, 8 ਅਗਸਤ
ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਹੈ ਕਿ ਉਹ ਕੇਂਦਰ ਦੀ ਕੌਮੀ ਸਿੱਖਿਆ ਨੀਤੀ 2020 ’ਚ ਬੰਗਾਲੀ ਨੂੰ ਸਨਾਤਨੀ ਭਾਸ਼ਾ ਵਜੋਂ ਸੂਚੀਬੱਧ ਕਰਨ। ਸ੍ਰੀ ਮੋਦੀ ਨੂੰ ਲਿਖੇ ਪੱਤਰ ’ਚ ਸ੍ਰੀ ਚੌਧਰੀ ਨੇ ਭਾਸ਼ਾ ਨੂੰ ਸਨਾਤਨੀ ਵਰਗ ’ਚ ਸ਼ਾਮਲ ਕੀਤੇ ਜਾਣ ਦੇ ਆਧਾਰ ਬਾਰੇ ਵੀ ਜਾਣਕਾਰੀ ਮੰਗੀ ਹੈ। ਕਾਂਗਰਸ ਦੇ ਸੰਸਦ ਮੈਂਬਰ ਨੇ ਕਿਹਾ ਕਿ ਦੁਨੀਆ ’ਚ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ’ਚੋਂ ਬੰਗਾਲੀ ਪੰਜਵੇਂ ਨੰਬਰ ’ਤੇ ਹੈ ਅਤੇ ਇਸ ਨੇ ਆਪਣੀ ਮੂਲ ਸਾਹਿਤਕ ਰਵਾਇਤ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਉਨ੍ਹਾਂ ਨੋਬੇਲ ਪੁਰਸਕਾਰ ਜੇਤੂ ਰਬਿੰਦਰਨਾਥ ਟੈਗੋਰ ਦੀ 79ਵੀਂ ਬਰਸੀ ਮੌਕੇ ਸ਼ੁੱਕਰਵਾਰ ਨੂੰ ਇਹ ਪੱਤਰ ਲਿਖਿਆ ਹੈ।
-ਪੀਟੀਆਈ