ਮੰਦਿਰਾ ਬੇਦੀ ਨੇ ਬੱਚੀ ਗੋਦ ਲਈ

ਮੰਦਿਰਾ ਬੇਦੀ ਨੇ ਬੱਚੀ ਗੋਦ ਲਈ

ਮੁੰਬਈ, 26 ਅਕਤੂਬਰ

ਅਦਾਕਾਰਾ ਮੰਦਿਰਾ ਬੇਦੀ ਤੇ ਉਨ੍ਹਾਂ ਦੇ ਨਿਰਦੇਸ਼ਕ ਪਤੀ ਰਾਜ ਕੌਸ਼ਲ ਨੇ ਚਾਰ ਸਾਲਾਂ ਦੀ ਬੱਚੀ ਨੂੰ ਗੋਦ ਲਿਆ ਹੈ। ਜੋੜੇ ਨੇ ਉਸ ਦਾ ਨਾਂ ਤਾਰਾ ਬੇਦੀ ਕੌਸ਼ਲ ਰੱਖਿਆ ਹੈ। ਮੰਦਿਰਾ ਨੇ ਇੰਸਟਾਗ੍ਰਾਮ ਉਤੇ ਪਰਿਵਾਰ ਨਾਲ ਫੋਟੋਆਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਦੇ ਨਾਲ ਨੌਂ ਸਾਲਾ ਪੁੱਤਰ ਵੀਰ ਵੀ ਫੋਟੋ ਵਿਚ ਨਜ਼ਰ ਆ ਰਿਹਾ ਹੈ ਤੇ ਤਾਰਾ ਵੀ। ਮੰਦਿਰਾ ਨੇ ਲਿਖਿਆ ‘ਉਹ ਸਾਡੇ ਕੋਲ ਆਈ ਹੈ। ਜਿਵੇਂ ਪ੍ਰਮਾਤਮਾ ਦਾ ਆਸ਼ੀਰਵਾਦ। ਸਾਡੀ ਛੋਟੀ ਲੜਕੀ, ਤਾਰਾ। ਚਾਰ ਸਾਲ ਦੀ ਹੈ। ਅੱਖਾਂ ਤਾਰਿਆਂ ਵਾਂਗ ਚਮਕਦੀਆਂ ਹਨ। ਵੀਰ ਦੀ ਭੈਣ। ਅਸੀਂ ਉਸ ਦਾ ਖੁੱਲ੍ਹੀਆਂ ਬਾਹਾਂ ਤੇ ਮੁਹੱਬਤ ਨਾਲ ਸਵਾਗਤ ਕੀਤਾ ਹੈ। ਸ਼ੁਕਰੀਆ ਅਦਾ ਕਰਨ ਲਈ ਸ਼ਬਦ ਨਹੀਂ ਹਨ।’ ਬੇਦੀ ਨੇ ਕਿਹਾ ਕਿ ਤਾਰਾ 28 ਜੁਲਾਈ ਨੂੰ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਬਣੀ ਸੀ। ਕੌਸ਼ਲ ਨੇ ਵੀ ਇੰਸਟਾ ’ਤੇ ਫੋਟੋ ਪੋਸਟ ਕੀਤੀ ਤੇ ਕਿਹਾ ‘ਸਾਡਾ ਪਰਿਵਾਰ ਹੁਣ ਮੁਕੰਮਲ ਹੈ।’ ਮੰਦਿਰਾ ਤੇ ਰਾਜ ਦਾ ਵਿਆਹ 14 ਫਰਵਰੀ, 1999 ਨੂੰ ਹੋਇਆ ਸੀ। -ਪੀਟੀਆਈ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਸ਼ਹਿਰ

View All