DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Kerala ਵਿੱਚ ਮੁੱਖ ਮੰਤਰੀ ਦੀ ਚੋਣ ਲਈ ਸਰਗਰਮੀ ਤੇਜ਼

ਡੀ ਸਤੀਸ਼ਨ, ਰਮੇਸ਼ ਚੇਨੀਥਲਾ ਅਤੇ ਕੇ ਸੀ ਵੇਣੂਗੋਪਾਲ ਦੇ ਨਾਂ ਚਰਚਾ ’ਚ; ਅੰਤਿਮ ਫ਼ੈਸਲਾ ਹਾਈਕਮਾਂਡ ਹੱਥ

  • fb
  • twitter
  • whatsapp
  • whatsapp
featured-img featured-img
ਕੇਰਲਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਡੀ ਸਤੀਸ਼ਨ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਕਾਂਗਰਸ ਦੇ ਸੰਸਦ ਮੈਂਬਰ ਕੇ ਸੀ ਵੇਣੂਗੋਪਾਲ। -ਫੋਟੋ: ਪੀਟੀਆਈ
Advertisement

ਕੇਰਲਾ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਅਗਵਾਈ ਹੇਠਲੇ ਯੂਨਾਈਟਿਡ ਡੈਮੋਕਰੈਟਿਕ ਫਰੰਟ (ਯੂ ਡੀ ਐੱਫ) ਨੇ 140 ’ਚੋਂ 102 ਸੀਟਾਂ ਜਿੱਤ ਕੇ ਸੱਤਾ ਵਿੱਚ ਵਾਪਸੀ ਕੀਤੀ ਹੈ। ਇਸ ਜਿੱਤ ਨਾਲ ਜਿੱਥੇ ਗੱਠਜੋੜ ਵਿੱਚ ਖ਼ੁਸ਼ੀ ਦਾ ਮਾਹੌਲ ਹੈ, ਉੱਥੇ ਹੀ ਨਵੀਂ ਸਰਕਾਰ ਦੇ ਗਠਨ ਅਤੇ ਮੁੱਖ ਮੰਤਰੀ ਦੀ ਚੋਣ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਕਾਂਗਰਸ ਨੇ ਆਪਣੇ ਦਮ ’ਤੇ 63 ਸੀਟਾਂ ਜਿੱਤ ਕੇ ਮਜ਼ਬੂਤ ਸਥਿਤੀ ਹਾਸਲ ਕੀਤੀ ਹੈ, ਜਿਸ ਕਰ ਕੇ ਉਹ ਸਹਿਯੋਗੀ ਦਲਾਂ ਦੇ ਦਬਾਅ ਤੋਂ ਮੁਕਤ ਹੈ। ਮੁੱਖ ਮੰਤਰੀ ਦੇ ਅਹੁਦੇ ਲਈ ਵਿਰੋਧੀ ਧਿਰ ਦੇ ਨੇਤਾ ਵੀ ਡੀ ਸਤੀਸ਼ਨ, ਸੀਨੀਅਰ ਆਗੂ ਰਮੇਸ਼ ਚੇਨੀਥਲਾ ਅਤੇ ਕੇ ਸੀ ਵੇਣੂਗੋਪਾਲ ਦੇ ਨਾਂ ਚਰਚਾ ਵਿੱਚ ਹਨ।

ਵਿਧਾਇਕਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੀ ਰਾਇ ਲੈਣ ਲਈ ਹਾਈਕਮਾਂਡ ਕੇਰਲਾ ਮਾਮਲਿਆਂ ਦੀ ਇੰਚਾਰਜ ਦੀਪਾ ਦਾਸ ਮੁਨਸ਼ੀ ਦੀ ਅਗਵਾਈ ਹੇਠ ਟੀਮ ਭੇਜ ਰਹੀ ਹੈ। ਇਸ ਤੋਂ ਬਾਅਦ ਕਾਂਗਰਸ ਸੰਸਦੀ ਦਲ ਵੱਲੋਂ ਪਾਰਟੀ ਹਾਈਕਮਾਂਡ ਨੂੰ ਮੁੱਖ ਮੰਤਰੀ ਚੁਣਨ ਦਾ ਅਧਿਕਾਰ ਦੇਣ ਦਾ ਮਤਾ ਪਾਸ ਕੀਤਾ ਜਾਵੇਗਾ।

Advertisement

ਦੂਜੇ ਪਾਸੇ, 10 ਸਾਲ ਸੱਤਾ ਵਿੱਚ ਰਹਿਣ ਤੋਂ ਬਾਅਦ ਵੱਡੀ ਹਾਰ ਦਾ ਸਾਹਮਣਾ ਕਰਨ ਵਾਲੇ ਐੱਲ ਡੀ ਐੱਫ ਵਿੱਚ ਹਾਰ ਦੇ ਕਾਰਨਾਂ ’ਤੇ ਮੰਥਨ ਸ਼ੁਰੂ ਹੋ ਗਿਆ ਹੈ। ਵਿਜਯਨ ਸਰਕਾਰ ਦੇ 21 ’ਚੋਂ 13 ਮੰਤਰੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। 50 ਸਾਲਾਂ ਵਿੱਚ ਪਹਿਲੀ ਵਾਰ ਦੇਸ਼ ਦੇ ਕਿਸੇ ਵੀ ਸੂਬੇ ਵਿੱਚ ਖੱਬੇ ਪੱਖੀਆਂ ਦੀ ਸਰਕਾਰ ਨਹੀਂ ਹੋਵੇਗੀ। ਹਾਰ ਤੋਂ ਬਾਅਦ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਪਿਨਾਰਾਈ ਵਿਜਯਨ ਬੁੱਧਵਾਰ ਨੂੰ ਪਾਰਟੀ ਦੀ ਸੂਬਾ ਸਕੱਤਰੇਤ ਦੀ ਮੀਟਿੰਗ ਤੋਂ ਬਾਅਦ ਮੀਡੀਆ ਦੇ ਰੂ-ਬ-ਰੂ ਹੋਣਗੇ।

Advertisement

Advertisement
×