ਉੱਤਰ ਪ੍ਰਦੇਸ਼ ਦੀ ਵਿਸ਼ੇਸ਼ ਟਾਸਕ ਫੋਰਸ (ਐੱਸ ਟੀ ਐੱਫ) ਨੇ ਕਥਿਤ 15,000 ਕਰੋੜ ਰੁਪਏ ਦੇ ਜੀ ਐੱਸ ਟੀ ਘੁਟਾਲੇ ਦੇ ਕੇਸ ’ਚ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਐੱਸ ਟੀ ਐੱਫ ਦੀ ਨੋਇਡਾ ਯੂਨਿਟ ਵੱਲੋਂ ਗ੍ਰਿਫਤਾਰ ਕੀਤੇ ਮੁਲਜ਼ਮ ਦੀ ਸ਼ਨਾਖ਼ਤ ਬਲਦੇਵ ਸਿੰਘ ਬੱਲੀ (38) ਵਜੋਂ ਹੋਈ ਹੈ ਜੋ ਹਰਿਆਣਾ ਦੇ ਹਿਸਾਰ ਦਾ ਵਾਸੀ ਹੈ। ਉਸ ਨੂੰ ਸ਼ੁੱਕਰਵਾਰ ਸ਼ਾਮ ਹਿਸਾਰ ਤੋਂ ਹੀ ਹਿਰਾਸਤ ਵਿਚ ਲਿਆ ਗਿਆ। ਐੱਸ ਟੀ ਐੱਫ ਦੇ ਵਧੀਕ ਐੱਸ ਪੀ ਰਾਜ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਮੁਲਜ਼ਮ ਦੇ ਸਿਰ ’ਤੇ 50 ਹਜ਼ਾਰ ਰੁਪਏ ਦਾ ਇਨਾਮ ਸੀ। ਅਧਿਕਾਰੀ ਮੁਤਾਬਕ ਮੁਲਜ਼ਮ ਕਥਿਤ ਤੌਰ ’ਤੇ ਅਣਜਾਣ ਵਿਅਕਤੀਆਂ ਦੇ ਪੈਨ ਕਾਰਡ ਵੇਰਵੇ ਹਾਸਲ ਕਰ ਕੇ ਧੋਖੇ ਨਾਲ ਉਨ੍ਹਾਂ ਦੇ ਨਾਂ ’ਤੇ ਜੀ ਐੱਸ ਟੀ ਰਜਿਸਟਰੇਸ਼ਨ ਕਰਵਾ ਲੈਂਦਾ ਸੀ। ਇਨ੍ਹਾਂ ਜੀ ਐੱਸ ਟੀ ਨੰਬਰਾਂ ਦੀ ਵਰਤੋਂ ਕਰ ਕੇ ਉਸ ਨੇ ਆਪਣੇ ਸਾਥੀਆਂ ਨਾਲ ਜਾਅਲੀ ਜੀ ਐੱਸ ਟੀ ਰਸੀਦਾਂ ਤੇ ਈ-ਵੇਅ ਬਿੱਲ ਬਣਾ ਲਏ ਤਾਂ ਕਿ ਉਹ ਧੋਖੇਬਾਜ਼ੀ ਨਾਲ ਇਨਪੁਟ ਟੈਕਸ ਕਰੈਡਿਟ ਪ੍ਰਾਪਤ ਕਰ ਸਕੇ।
Advertisement
Advertisement
×

