DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Textbooks ’ਚ RSS ਦੀ Ideology ਥੋਪਣ ਦਾ ਦੋਸ਼

ਵਿਰੋਧੀ ਪਾਰਟੀਆਂ ਨੇ ਸਰਕਾਰ ’ਤੇ ਨਿਸ਼ਾਨਾ ਸੇਧਿਆ, ਕਮੇਟੀ ਭੰਗ ਕਰਨ ਦੀ ਮੰਗ ਕੀਤੀ; ਭਾਜਪਾ-ਆਰ ਐੱਸ ਐੱਸ ਪਾਠ ਪੁਸਤਕਾਂ ਦਾ ‘ਸੰਘੀਕਰਨ’ ਕਰ ਰਹੇ ਹਨ: ਕਾਂਗਰਸ

  • fb
  • twitter
  • whatsapp
  • whatsapp
featured-img featured-img
ਕਾਂਗਰਸੀ ਆਗੂ ਜੈਰਾਮ ਰਮੇਸ਼।
Advertisement

ਐੱਨ ਸੀ ਈ ਆਰ ਟੀ ਵੱਲੋਂ 11ਵੀਂ ਅਤੇ 12ਵੀਂ ਜਮਾਤ ਦੀਆਂ ਰਾਜਨੀਤੀ ਸ਼ਾਸਤਰ ਦੀਆਂ ਨਵੀਆਂ ਪਾਠ ਪੁਸਤਕਾਂ ਤਿਆਰ ਕਰਨ ਲਈ ਬਣਾਈ ਕਮੇਟੀ ਵਿੱਚ ਆਰ ਐੱਸ ਐੱਸ ਦੇ ਪਿਛੋਕੜ ਵਾਲਿਆਂ ਨੂੰ ਸ਼ਾਮਲ ਕੀਤੇ ਜਾਣ ’ਤੇ ਵਿਰੋਧੀ ਪਾਰਟੀਆਂ ਅਤੇ ਵਿਦਿਆਰਥੀ ਸੰਗਠਨਾਂ ਨੇ ਸਰਕਾਰ ’ਤੇ ਨਿਸ਼ਾਨਾ ਸੇਧਿਆ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐੱਨ ਸੀ ਈ ਆਰ ਟੀ ’ਤੇ ਪਾਠ ਪੁਸਤਕਾਂ ਦਾ ‘ਸੰਘੀਕਰਨ’ ਕਰਨ ਦਾ ਦੋਸ਼ ਲਾਇਆ ਅਤੇ ਇਸ ਦੀ ਆਲੋਚਨਾ ਕੀਤੀ ਹੈ।

ਰਮੇਸ਼ ਨੇ ਕਿਹਾ ਕਿ ਐੱਨ ਸੀ ਈ ਆਰ ਟੀ ਵੱਲੋਂ ਕੀਤਾ ਜਾ ਰਿਹਾ ਇਹ ਕੰਮ ਪਿਛਲੇ 12 ਸਾਲਾਂ ਤੋਂ ਜਾਰੀ ਹੈ। ਉਨ੍ਹਾਂ ਇਸ ਦੇ ਪਿੱਛੇ ਆਰ ਐੱਸ ਐੱਸ ਨੂੰ ਮੁੱਖ ਸਾਜ਼ਿਸ਼ਕਾਰ ਦੱਸਿਆ। ਉਨ੍ਹਾਂ ਕਿਹਾ ਕਿ ਇਕ ਪਾਸੇ ਭਾਜਪਾ-ਆਰ ਐੱਸ ਐੱਸ ‘ਸ਼ੁੱਧੀਕਰਨ’ ਕਰ ਰਹੇ ਹਨ, ਜੋ ਪਾਪ ਹੈ ਤੇ ਦੂਜੇ ਪਾਸੇ ਪਾਠ ਪੁਸਤਕਾਂ ਦਾ ‘ਸੰਘੀਕਰਨ’ ਕਰ ਰਹੇ ਹਨ, ਜੋ ਸਰਾਪ ਹੈ। ਰਮੇਸ਼ ਨੇ ਤਨਜ਼ ਕਰਦਿਆਂ ਐੱਨ ਸੀ ਈ ਆਰ ਟੀ ਦਾ ਨਵਾਂ ਅਰਥ ‘ਨਾਗਪੁਰ ਕੋਟੇਰੀ ਫਾਰ ਐਜੂਕੇਸ਼ਨਲ ਰੀ-ਰਾਈਟਿੰਗ ਐਂਡ ਟਰਬਲਮੇਕਿੰਗ’ ਦੱਸਿਆ। ਰਾਜ ਸਭਾ ਮੈਂਬਰ ਸਈਦ ਨਸੀਰ ਹੁਸੈਨ ਨੇ ਕਿਹਾ ਕਿ ਪੈਨਲ ਦੀ ਬਣਤਰ ਪਾਠ ਪੁਸਤਕਾਂ ਤਿਆਰ ਕਰਨ ਦੀ ਪ੍ਰਕਿਰਿਆ ਦੀ ਸਿਆਸੀ ਆਜ਼ਾਦੀ ਮੁਤੱਲਕ ਚਿੰਤਾਵਾਂ ਪੈਦਾ ਕਰਦੀ ਹੈ।

Advertisement

ਆਰ ਜੇ ਡੀ ਦੇ ਰਾਜ ਸਭਾ ਮੈਂਬਰ ਮਨੋਜ ਝਾਅ ਨੇ ਵੀ ਟੀਮ ਵਿੱਚ ਆਰ ਐੱਸ ਐੱਸ ਨਾਲ ਜੁੜੇ ਸੰਗਠਨਾਂ ਦੇ ਵਿਅਕਤੀਆਂ ਨੂੰ ਸ਼ਾਮਲ ਕਰਨ ’ਤੇ ਸਵਾਲ ਉਠਾਏ। ਐੱਨ ਐੱਸ ਯੂ ਆਈ ਅਤੇ ਖੱਬੇ ਪੱਖੀ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਨੇ ਵੀ ਪੈਨਲ ਦੀ ਬਣਤਰ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਅਜਿਹਾ ਕਰ ਕੇ ਭਾਜਪਾ ਸਿੱਖਿਆ ਰਾਹੀਂ ਆਪਣੀ ਵਿਚਾਰਧਾਰਾ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ।

Advertisement

ਵਿਰੋਧੀ ਧਿਰ ਦਾ ਦੋਸ਼ ਹੈ ਕਿ ਟੀਮ ਦੇ ਘੱਟੋ-ਘੱਟ ਚਾਰ ਮੈਂਬਰਾਂ ਦੇ ਆਰ ਐੱਸ ਐੱਸ, ਭਾਜਪਾ ਜਾਂ ਉਨ੍ਹਾਂ ਨਾਲ ਜੁੜੀਆਂ ਸੰਸਥਾਵਾਂ ਨਾਲ ਸਿੱਧੇ ਜਾਂ ਅਸਿੱਧੇ ਸਬੰਧ ਰਹੇ ਹਨ। ਆਇਸਾ ਨੇ ਪੈਨਲ ਨੂੰ ਭਾਜਪਾ-ਆਰ ਐੱਸ ਐੱਸ ਦੇ ਪ੍ਰਚਾਰ ਦੀ ਪਿਛਲੇ ਦਰਵਾਜ਼ੇ ਰਾਹੀਂ ਐਂਟਰੀ’ ਕਰਾਰ ਦਿੰਦਿਆਂ ਇਸ ਨੂੰ ਤੁਰੰਤ ਭੰਗ ਕਰਨ ਦੀ ਮੰਗ ਕੀਤੀ।

ਸਾਲ 2005 ਵਿੱਚ ਹੋਈ ਅਜਿਹੀ ਪ੍ਰਕਿਰਿਆ ਵਿੱਚ 280 ਤੋਂ ਵੱਧ ਮਾਹਿਰ ਸ਼ਾਮਲ ਸਨ, ਜਿਸ ਦੀ ਪ੍ਰਧਾਨਗੀ ਸਿੱਖਿਆ ਸ਼ਾਸਤਰੀ ਯਸ਼ ਪਾਲ ਨੇ ਕੀਤੀ ਸੀ। ਇਸ ਪ੍ਰਕਿਰਿਆ ਨਾਲ ਜੁੜੇ ਲੋਕਾਂ ਵਿੱਚ ਰਾਮਚੰਦਰ ਗੁਹਾ, ਗੋਪਾਲ ਗੁਰੂ, ਯੋਗੇਂਦਰ ਯਾਦਵ, ਸੁਹਾਸ ਪਾਲਸ਼ਿਕਰ, ਅਪੂਰਵਾਨੰਦ, ਮਾਧਵ ਗਾਡਗਿਲ ਅਤੇ ਸ਼ੁਭਾ ਮੁਦਗਲ ਸਮੇਤ ਹੋਰ ਵਿਅਕਤੀ ਸ਼ਾਮਲ ਸਨ।

Advertisement
×