DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਸਾਫ ਪਾਣੀ ਤੱਕ ਪਹੁੰਚ ਬੁਨਿਆਦੀ ਅਧਿਕਾਰ: Bombay High Court

ਮਹਾਰਾਸ਼ਟਰ ਵਿੱਚ ਪਾਣੀ ਦੀ ਕਿੱਲਤ ’ਤੇ ਚਿੰਤਾ ਜ਼ਾਹਿਰ ਕੀਤੀ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement
ਬੰਬਈ ਹਾਈ ਕੋਰਟ ਨੇ ਅੱਜ ਕਿਹਾ ਕਿ ਸਾਫ ਅਤੇ ਪੀਣ ਯੋਗ ਪਾਣੀ ਤੱਕ ਪਹੁੰਚ ਬੁਨਿਆਦੀ ਅਧਿਕਾਰ ਹੈ। ਅਦਾਲਤ ਨੇ ਮਹਾਰਾਸ਼ਟਰ ਵਿੱਚ ਪਾਣੀ ਦੀ ਕਿੱਲਤ ’ਤੇ ਚਿੰਤਾ ਪ੍ਰਗਟ ਕਰਦਿਆਂ ਸਰਕਾਰ ਤੋਂ ਇਹ ਜਾਣਨਾ ਚਾਹਿਆ ਕਿ ਇਸ ਸਮੱਸਿਆ ਦਾ ਹੱਲ ਕਦੋਂ ਤੱਕ ਹੋਵੇਗਾ?

ਜਸਟਿਸ ਏ ਐੱਸ ਗਡਕਰੀ ਅਤੇ ਜਸਟਿਸ ਕਮਲ ਖਾਤਾ ਦੇ ਬੈਂਚ ਵੱਲੋਂ ਵਿਦਰਭ ਖੇਤਰ ਦੇ ਅਮਰਾਵਤੀ ਜ਼ਿਲ੍ਹੇ ਦੇ ਕਬਾਇਲੀ ਖੇਤਰ ਮੇਲਘਾਟ ਵਿੱਚ ਕੁਪੋਸ਼ਣ ਕਾਰਨ ਨਵਜੰਮੇ ਬੱਚਿਆਂ, ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੀਆਂ ਮੌਤਾਂ ਦੇ ਮੁੱਦੇ ’ਤੇ ਦਾਇਰ ਕਈ ਪਟੀਸ਼ਨਾਂ ਦੀ ਸੁਣਵਾਈ ਕੀਤੀ ਜਾ ਰਹੀ ਹੈ। ਅਦਾਲਤ ਨੂੰ ਦੱਸਿਆ ਗਿਆ ਕਿ ਗਰਮੀ ਦੇ ਵਧਦੇ ਪਾਰੇ ਦਰਮਿਆਨ ਇਹ ਖੇਤਰ ਸਾਫ ਅਤੇ ਪੀਣ ਯੋਗ ਪਾਣੀ ਦੀ ਘਾਟ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਅਪਰੈਲ ਵਿੱਚ ਹੋਈ ਪਿਛਲੀ ਸੁਣਵਾਈ ਦੌਰਾਨ ਅਦਾਲਤ ਨੂੰ ਸੂਚਿਤ ਕੀਤਾ ਗਿਆ ਸੀ ਕਿ ਇਸ ਇਲਾਕੇ ਵਿੱਚ ਦੂਸ਼ਿਤ ਪਾਣੀ ਪੀਣ ਨਾਲ 13 ਲੋਕਾਂ ਦੀ ਮੌਤ ਹੋ ਚੁੱਕੀ ਹੈ।

Advertisement

ਸਰਕਾਰ ਨੇ ਸੋਮਵਾਰ ਨੂੰ ਬੈਂਚ ਨੂੰ ਦੱਸਿਆ ਕਿ ਸਮੇਂ-ਸਮੇਂ ’ਤੇ ਪੀਣ ਵਾਲੇ ਪਾਣੀ ਦੇ ਟੈਂਕਰ ਮੁਹੱਈਆ ਕਰਵਾਏ ਜਾ ਰਹੇ ਹਨ, ਪਰ ਪਟੀਸ਼ਨਰਾਂ ਨੇ ਕਿਹਾ ਕਿ ਇਹ ਸਪਲਾਈ ਨਿਯਮਤ ਤੌਰ ’ਤੇ ਨਹੀਂ ਹੁੰਦੀ ਹੈ। ਇਸ ’ਤੇ ਹਾਈ ਕੋਰਟ ਨੇ ਕਿਹਾ ਕਿ ਸਰਕਾਰ ਪਾਣੀ ਦੇ ਟੈਂਕਰ ਮੁਹੱਈਆ ਕਰਵਾ ਕੇ ਕੋਈ ਅਹਿਸਾਨ ਨਹੀਂ ਕਰ ਰਹੀ ਹੈ, ਬਲਕਿ ਸਾਫ ਅਤੇ ਪੀਣ ਯੋਗ ਪਾਣੀ ਤੱਕ ਪਹੁੰਚ ਬੁਨਿਆਦੀ ਅਧਿਕਾਰ ਹੈ।

Advertisement

Advertisement
×