DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Abhijit Dipke ਦੀ ਦੇਰੀ ਨਾਲ ਹੋਈ ਰਿਹਾਈ; ਦਾਦੀ ਦੇ ਸਸਕਾਰ ’ਚ ਸ਼ਾਮਲ ਨਹੀਂ ਹੋ ਸਕੇ

ਪਰਿਵਾਰ ਨੇ ਕੀਤਾ ਦਾਅਵਾ; ਪੁਲੀਸ ਨੇ ਵੀਡੀਓ ਜਾਰੀ ਕਰ ਕੇ ਦੋਸ਼ ਨਕਾਰੇ

  • fb
  • twitter
  • whatsapp
  • whatsapp
featured-img featured-img
ਕੌਕਰੋਚ ਜਨਤਾ ਪਾਰਟੀ ਦੇ ਆਗੂ ਅਭਿਜੀਤ ਦੀਪਕੇ ਦਿੱਲੀ ਪੁਲੀਸ ਵੱਲੋਂ ਰਿਹਾਈ ਕਰਨ ਤੋਂ ਬਾਅਦ ਨਾਗਪੁਰ ’ਚ ਡਾ. ਬੀ ਆਰ ਅੰਬੇਡਕਰ ਕੌਮਾਂਤਰੀ ਹਵਾਈ ਅੱਡੇ ’ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਏਐੱਨਆਈ
Advertisement
ਕੌਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੇ ਕਨਵੀਨਰ ਅਭਿਜੀਤ ਦੀਪਕੇ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਦਿੱਲੀ ਪੁਲੀਸ ਨੇ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਉਸ ਨੂੰ ਰਿਹਾਅ ਨਹੀਂ ਕੀਤਾ, ਜਿਸ ਕਾਰਨ ਉਹ ਆਪਣੀ ਦਾਦੀ ਦੇ ਸਸਕਾਰ ਵਿੱਚ ਸ਼ਾਮਲ ਨਹੀਂ ਹੋ ਸਕਿਆ। ਦੂਜੇ ਪਾਸੇ, ਦਿੱਲੀ ਪੁਲੀਸ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਵੀਡੀਓ ਜਾਰੀ ਕੀਤੀ ਅਤੇ ਕਿਹਾ ਕਿ ਦੀਪਕੇ ਨੂੰ ਦਾਦੀ ਦੀ ਮੌਤ ਬਾਰੇ ਦੱਸਿਆ ਗਿਆ ਸੀ ਅਤੇ ਘਰ ਜਾਣ ਲਈ ਮਦਦ ਦੀ ਪੇਸ਼ਕਸ਼ ਵੀ ਕੀਤੀ ਗਈ ਸੀ, ਪਰ ਉਸ ਨੇ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ।

ਦੀਪਕੇ ਦੀ 85 ਸਾਲਾ ਦਾਦੀ ਸਾਵਿਤਰੀ ਬਾਈ ਸ਼ੰਕਰਰਾਓ ਦੀਪਕੇ ਦਾ ਮਹਾਰਾਸ਼ਟਰ ਦੇ ਹਿੰਗੋਲੀ ਜ਼ਿਲ੍ਹੇ ਵਿੱਚ ਸ਼ਨਿਚਰਵਾਰ ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਐਤਵਾਰ ਸਵੇਰੇ ਸਸਕਾਰ ਕੀਤਾ ਗਿਆ। ਦੀਪਕੇ ਦੇ ਚਾਚਾ ਵਿਲਾਸ ਦੀਪਕੇ ਨੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਪੁਲੀਸ ਅੱਗੇ ਹੱਥ ਜੋੜ ਕੇ ਘੱਟੋ-ਘੱਟ 10 ਵਾਰ ਉਸ ਦੀ ਰਿਹਾਈ ਦੀ ਬੇਨਤੀ ਕੀਤੀ, ਪਰ ਜਦੋਂ ਤੱਕ ਉਸ ਨੂੰ ਛੱਡਿਆ ਗਿਆ, ਉਦੋਂ ਤੱਕ ਉਸ ਦੀ ਦਾਦੀ ਦਾ ਸਸਕਾਰ ਹੋ ਚੁੱਕਾ ਸੀ।

Advertisement

ਦਿੱਲੀ ਪੁਲੀਸ ਦੀ ਤਰਜਮਾਨ ਨੇਹਾ ਯਾਦਵ ਨੇ ਕਿਹਾ ਕਿ ਦੀਪਕੇ ਨੂੰ ਦਾਦੀ ਦੇ ਦੇਹਾਂਤ ਅਤੇ ਸਸਕਾਰ ਦੇ ਸਮੇਂ ਬਾਰੇ ਤੁਰੰਤ ਜਾਣਕਾਰੀ ਦਿੱਤੀ ਗਈ ਸੀ। ਉਸ ਨੂੰ ਪਰਿਵਾਰ ਨਾਲ ਗੱਲ ਕਰਨ ਦੀ ਸਹੂਲਤ ਵੀ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ।

Advertisement

Advertisement
×