DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Maharani Jindan ਦੇ ਜੀਵਨ ’ਤੇ ਆਧਾਰਿਤ ਨਾਟਕ ਖੇਡਿਆ

ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਮਗਰੋਂ ਬਦਲੇ ਸਿਆਸੀ ਹਾਲਾਤ ਪੇਸ਼ ਕੀਤੇ

  • fb
  • twitter
  • whatsapp
  • whatsapp
featured-img featured-img
ਮੰਚ ’ਤੇ ਨਾਟਕ ‘ਮਹਾਰਾਣੀ ਜਿੰਦਾਂ’ ਖੇਡਦੇ ਹੋਏ ਕਲਾਕਾਰ।
Advertisement
ਥੀਏਟਰ ਗਰੁੱਪ ਮੈਲਬਰਨ ਦੀ ਟੀਮ ਨੇ ਹੋਪ ਟ੍ਰੇਨਿੰਗ ਸੈਂਟਰ ਆਸਟਰੇਲੀਆ ਅਤੇ ਰਾਬਤਾ ਰੇਡੀਓ ਆਸਟਰੇਲੀਆ ਦੇ ਸਹਿਯੋਗ ਨਾਲ ਸਿੱਖ ਰਾਜ ਦੀ ਆਖ਼ਰੀ ਮਹਾਰਾਣੀ ਜਿੰਦ ਕੌਰ ਦੇ ਜੀਵਨ ’ਤੇ ਆਧਾਰਿਤ ਇਤਿਹਾਸਕ ਨਾਟਕ ‘ਮਹਾਰਾਣੀ ਜਿੰਦਾਂਂ’ ਖੇਡਿਆ ਗਿਆ।ਰੰਗਮੰਚ ਦੇ ਕਲਾਕਾਰਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ 1839 ਵਿੱਚ ਦੇਹਾਂਤ ਮਗਰੋਂ ਸਿੱਖ ਸਾਮਰਾਜ ਵਿੱਚ ਤੇਜ਼ੀ ਨਾਲ ਬਦਲੇ ਸਿਆਸੀ ਹਾਲਾਤ ਕਾਰਨ ਲਾਹੌਰ ਦਰਬਾਰ ਵਿੱਚ ਬਣੀ ਸਿਆਸੀ ਅਸਥਿਰਤਾ ਦੇ ਦੌਰ ਵਿੱਚ ਮਹਾਰਾਣੀ ਜਿੰਦਾਂ ਦੇ ਆਪਣੇ ਨਾਬਾਲਗ ਪੁੱਤਰ ਮਹਾਰਾਜਾ ਦਲੀਪ ਸਿੰਘ ਦੀ ਸਰਪ੍ਰਸਤ ਵਜੋਂ ਰਾਜ ਦੀ ਜ਼ਿੰਮੇਵਾਰੀ ਸੰਭਾਲਣ ਅਤੇ ਅੰਗਰੇਜ਼ੀ ਹਕੂਮਤ ਦੀਆਂ ਸਿਆਸੀ ਸਾਜ਼ਿਸ਼ਾਂ, ਦਬਾਅ ਅਤੇ ਜ਼ੁਲਮਾਂ ਦੇ ਬਾਵਜੂਦ ਆਪਣੀ ਅਣਖ, ਸਵੈਮਾਣ ਅਤੇ ਸਿੱਖ ਰਾਜ ਦੀ ਹੋਂਦ ਤੇ ਆਜ਼ਾਦੀ ਦੀ ਰਾਖੀ ਲਈ ਕੀਤੇ ਸੰਘਰਸ਼ ਨੂੰ ਬਹੁਤ ਹੀ ਕਲਾਤਮਕ ਅਤੇ ਭਾਵਨਾਤਮਕ ਢੰਗ ਨਾਲ ਪੇਸ਼ ਕੀਤਾ। ਰੰਗ ਕਰਮੀਆਂ ਨੇ ਅੰਗਰੇਜ਼ੀ ਹਕੂਮਤ ਵੱਲੋਂ ਪੰਜਾਬ ਦੇ ਰਾਜ ਪ੍ਰਬੰਧ ਵਿੱਚ ਸਿੱਧੀ ਦਖ਼ਲਅੰਦਾਜ਼ੀ, ਮਹਾਰਾਣੀ ਨੂੰ ਸੱਤਾ ਤੋਂ ਵੱਖ ਕਰਨ, ਉਨ੍ਹਾਂ ਦੀ ਕੈਦ ਅਤੇ ਪੁੱਤਰ ਮਹਾਰਾਜਾ ਦਲੀਪ ਸਿੰਘ ਦਰਮਿਆਨ ਲੰਮੇ ਵਿਛੋੜੇ, ਕੈਦ ਅਤੇ ਜਲਾਵਤਨੀ ਦੇ ਦੌਰ ਵਿੱਚੋਂ ਗੁਜ਼ਰਦਿਆਂ ਮਹਾਰਾਣੀ ਵੱਲੋਂ ਨੇਪਾਲ ਪੁੱਜਣ ਤੇ ਤਕਰੀਬਨ 14 ਸਾਲ ਮਗਰੋਂ ਕਲਕੱਤਾ ਤੇ ਇੰਗਲੈਂਡ ’ਚ ਆਪਣੇ ਪੁੱਤਰ ਨੂੰ ਮਿਲਣ, ਮਹਾਰਾਣੀ ਜਿੰਦਾਂ ਵੱਲੋਂ ਪੁੱਤਰ ਦਲੀਪ ਸਿੰਘ ਨੂੰ ਉਸ ਦੇ ਪਿਤਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ, ਬਹਾਦਰੀ ਅਤੇ ਸਿੱਖ ਸਾਮਰਾਜ (ਸਿੱਖ ਰਾਜ) ਦੀ ਸ਼ਾਨ ਬਾਰੇ ਦੱਸਣ ਅਤੇ 1 ਅਗਸਤ 1863 ਨੂੰ ਇੰਗਲੈਂਡ ’ਚ ਉਨ੍ਹਾਂ ਦਾ ਦੇਹਾਂਤ ਮਗਰੋਂ ਉਨ੍ਹਾਂ ਦੀਆਂ ਅਸਥੀਆਂ ਭਾਰਤ ਲਿਆਉਣ ਆਦਿ ਘਟਨਾਵਾਂ ਨੂੰ ਮੰਚ ’ਤੇ ਪੇਸ਼ ਕੀਤਾ। ਥੀਏਟਰ ਗਰੁੱਪ ਮੈਲਬੌਰਨ ਦੀ ਬਾਨੀ ਅਤੇ ਮੁੱਖ ਅਦਾਕਾਰਾ ਰਮਾ ਸੇਖੋਂ ਨੇ ਮਹਾਰਾਣੀ ਜਿੰਦਾਂਂ ਦਾ ਕਿਰਦਾਰ ਨਿਭਾਇਆ। ਹੋਰ ਅਦਾਕਾਰਾਂ ’ਚ ਗੁਰਤੇਜ ਮਾਨ, ਬਿਕਰਮ ਸੇਖੋਂ, ਜੁਗਰਾਜ ਸਿੰਘ, ਸੁਖਮਨ ਕੌਰ, ਅਭਿਨੂਰ ਕੌਰ, ਰਮੀ ਸੈਣੀ ਸ਼ਾਮਲ ਸਨ। ਹੋਪ ਟ੍ਰੇਨਿੰਗ ਸੈਂਟਰ ਆਸਟਰੇਲੀਆ ਤੇ ਰਾਬਤਾ ਰੇਡੀਓ ਆਸਟਰੇਲੀਆ ਦੇ ਡਾਇਰੈਕਟਰ ਰੋਬੀ ਬੈਨੀਪਾਲ ਰੰਗਮੰਚ ਮੈਲਬੌਰਨ ਦੀ ਟੀਮ ਦੇ ਮੈਂਬਰਾਂ ਦਾ ਸਨਮਾਨ ਕੀਤਾ।

Advertisement

Advertisement
Advertisement
×