ਮੁੰਬਈ, 12 ਅਗਸਤ
ਬੌਲੀਵੁੱਡ ਸਟਾਰ ਜੋੜੀ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਵਾਧਾ ਹੋਣ ਵਾਲਾ ਹੈ। ਦੋਵਾਂ ਨੇ ਬਿਆਨ ਕਰੀਨਾ ਦੇ ਗਰਭਵਤੀ ਹੋਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ, “ਸਾਨੂੰ ਇਹ ਐਲਾਨ ਕਰਦਿਆਂ ਬਹੁਤ ਖੁਸ਼ੀ ਹੋਈ ਕਿ ਸਾਡੇ ਪਰਿਵਾਰ ਵਿੱਚ ਵਾਧਾ ਹੋ ਰਿਹਾ ਹੈ।’ 39 ਸਾਲ ਦੀ ਕਰੀਨਾ ਨੇ ਆਪਣੇ ਪਹਿਲੇ ਬੱਚੇ ਤੈਮੂਰ ਨੂੰ 20 ਦਸੰਬਰ 2016 ਨੂੰ ਜਨਮ ਦਿੱਤਾ ਸੀ। 49 ਸਾਲਾਂ ਦੇ ਸੈਫ ਨੇ ਅਕਤੂਬਰ 2012 ਵਿਚ ਕਰੀਨਾ ਨਾਲ ਵਿਆਹ ਕਰਵਾਇਆ ਸੀ। ਇਸ ਤੋਂ ਪਹਿਲਾਂ ਉਸ ਦਾ ਵਿਆਹ ਅਦਾਕਾਰ ਅੰਮ੍ਰਿਤਾ ਸਿੰਘ ਨਾਲ ਹੋਇਆ ਸੀ, ਜਿਸ ਤੋਂ ਬੇਟੀ ਸਾਰਾ ਅਤੇ ਬੇਟਾ ਇਬਰਾਹੀਮ ਹੈ।