ਆਪਣੇ ਪੁੱਤ ਨੂੰ ਆਖਰੀ ਵਾਰ ਦੇਖਣ ਲਈ ਤਰਸਦੀ ਰਹੀ ਮਾਂ; ਸਾਈਬਾਬਾ ਦੀ ਮਾਤਾ ਦਾ ਦੇਹਾਂਤ

ਆਪਣੇ ਪੁੱਤ ਨੂੰ ਆਖਰੀ ਵਾਰ ਦੇਖਣ ਲਈ ਤਰਸਦੀ ਰਹੀ ਮਾਂ; ਸਾਈਬਾਬਾ ਦੀ ਮਾਤਾ ਦਾ ਦੇਹਾਂਤ

ਨਾਗਪੁਰ, 2 ਅਗਸਤ

ਮਾਓਵਾਦੀਆਂ ਨਾਲ ਸਬੰਧਾਂ ਕਾਰਨ ਮਹਾਰਾਸ਼ਟਰ ਦੀ ਜੇਲ੍ਹ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜੀਐੱਨ ਸਾਈਬਾਬਾ ਦੀ ਮਾਂ ਦਾ ਦੇਹਾਂਤ ਹੋ ਗਿਆ। ਮਾਂ ਆਪਣੇ ਪੁੱਤ ਦਾ ਆਖਰੀ ਵਾਰ ਮੂੰਹ ਵੀ ਨਾ ਦੇਖ ਸਕੀ। ਸਾਈਬਾਬਾ ਨੇ ਆਪਣੀ ਮਾਂ ਦੇ ਆਖਰੀ ਦਰਸ਼ਨ ਕਰਨ ਲਈ ਬੰਬੇ ਹਾਈ ਕੋਰਟ ਦੇ ਨਾਗਪੁਰ ਬੈਂਚ ਵਿੱਚ ਜ਼ਮਾਨਤ ਅਰਜ਼ੀ ਲਗਾਈ ਸੀ, ਜਿਸ ਨੂੰ ਖਾਰਜ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ 74 ਸਾਲਾ ਮਾਂ ਜੋ ਕੈਂਸਰ ਤੋਂ ਪੀੜਤ ਸੀ। ਸਾਈਬਾਬਾ, ਜੋ 90 ਪ੍ਰਤੀਸ਼ਤ ਤੋਂ ਵੱਧ ਸਰੀਰਕ ਅਪੰਗਤਾ ਕਾਰਨ ਵ੍ਹੀਲ ਚੇਅਰ ’ਤੇ ਹਨ, ਇਸ ਵੇਲੇ ਨਾਗਪੁਰ ਕੇਂਦਰੀ ਜੇਲ੍ਹ ਵਿੱਚ ਹਨ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All