ਨਵੀਂ ਦਿੱਲੀ, 9 ਅਗਸਤ
ਕੌਮਾਂਤਰੀ ਆਦਿਵਾਸੀ ਦਿਵਸ ਮੌਕੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਨਵੇਂ ਨਿਯਮ ਲਿਆ ਕੇ ਕਬਾਇਲੀਆਂ ਦੇ ਹੱਕ ਖੋਹਣ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਬਾਇਲੀਆਂ ਲਈ ਲੜਨ ਦਾ ਅਹਿਦ ਵੀ ਲਿਆ। ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਨਵੇਂ ਵਣ ਸੰਭਾਲ ਨਿਯਮ ਜੰਗਲੀ ਇਲਾਕਿਆਂ ਵਿੱਚ ਰਹਿਣ ਵਾਲੇ ਕਰੋੜਾਂ ਆਦਿਵਾਸੀਆਂ ਤੇ ਹੋਰ ਲੋਕਾਂ ਤੋਂ ਉਨ੍ਹਾਂ ਦੇ ਹੱਕ ਖੋਹ ਲੈਣਗੇ। ਰਾਹੁਲ ਨੇ ਟਵੀਟ ਕੀਤਾ ਕਿ ਸੱਚ ਹੀ ਮਨੁੱਖਤਾ ਖ਼ਿਲਾਫ਼ ਜ਼ੁਲਮਾਂ ਤੇ ਅਨਿਆਂ ਵਿਰੁੱਧ ਸਭ ਤੋਂ ਮਜ਼ਬੂਤ ਢਾਲ ਹੈ। -ਪੀਟੀਆਈ