
ਕਾਠਮੰਡੂ, 26 ਮਾਰਚ
ਨੇਪਾਲ ਵਿੱਚ ਏਅਰ ਇੰਡੀਆ ਅਤੇ ਨੇਪਾਲ ਏਅਰਲਾਈਨਜ਼ ਦੇ ਜਹਾਜ਼ਾਂ ਵਿਚਾਲੇ ਟੱਕਰ ਹੋਣ ਤੋਂ ਵਾਲ-ਵਾਲ ਬਚਾਅ ਹੋ ਗਿਆ। ਇਹ ਘਟਨਾ ਸ਼ੁੱਕਰਵਾਰ ਦੀ ਦੱਸੀ ਜਾ ਰਹੀ ਹੈ, ਜਦੋਂ ਵਾਰਨਿੰਗ ਸਿਸਟਮ ਨੇ ਪਾਇਲਟਾਂ ਨੂੰ ਸੁਚੇਤ ਕਰ ਦਿੱਤਾ ਅਤੇ ਉਨ੍ਹਾਂ ਦੇ ਤੁਰੰਤ ਹਰਕਤ ਵਿੱਚ ਆਉਣ ਨਾਲ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ। ਨੇਪਾਲ ਦੀ ਸਿਵਲ ਏਵੀਏਸ਼ਨ ਅਥਾਰਿਟੀ ਦੇ ਤਰਜਮਾਨ ਜਗਨਨਾਥ ਨਿਰੌਲਾ ਅਨੁਸਾਰ ਸੀਏਏਐੱਨ ਨੇ ਲਾਪ੍ਰਵਾਹੀ ਦੇ ਦੋਸ਼ ਹੇਠ ਹਵਾਈ ਕੰਟਰੋਲਰ ਵਿਭਾਗ ਦੇ ਦੋ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ ਮਲੇਸ਼ੀਆ ਦੇ ਕੁਆਲਾਲੰਪੁਰ ਤੋਂ ਕਾਠਮੰਡੂ ਆ ਰਹੇ ਨੇਪਾਲ ਏਅਰਲਾਈਨਜ਼ ਦੇ ਜਹਾਜ਼ ਅਤੇ ਨਵੀਂ ਦਿੱਲੀ ਤੋਂ ਕਾਠਮੰਡੂ ਆ ਰਹੇ ਏਅਰ ਇੰਡੀਆ ਦੇ ਜਹਾਜ਼ ਦੀ ਟੱਕਰ ਹੋਣ ਵਾਲੀ ਸੀ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ